ਨਵੀਂ ਦਿੱਲੀ (ਵਾਰਤਾ)- ਜਲ ਸੈਨਾ ਦਾ ਇਕ ਉੱਨਤ ਹਲਕਾ ਹੈਲੀਕਪਾਟਰ ਏ.ਐੱਚ.ਐੱਲ. ਬੁੱਧਵਾਰ ਨੂੰ ਮੁੰਬਈ ਤੱਟ ਨੇੜ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਚਾਲਕ ਦਲ ਦੇ ਤਿੰਨੋਂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਜਲ ਸੈਨਾ ਅਨੁਸਾਰ ਇਸ ਹੈਲੀਕਾਪਟਰ ਨੇ ਸਵੇਰੇ ਨਿਯਮਿਤ ਉਡਾਣ ਭਰੀ ਸੀ ਅਤੇ ਇਹ ਮੁੰਬਈ ਤੱਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਲਈ ਤੁਰੰਤ ਬਚਾਅ ਅਤੇ ਖੋਜ ਮੁਹਿੰਮ ਚਲਾਈ ਗਈ, ਜਿਸ 'ਚ ਜਲ ਸੈਨਾ ਦੀਆਂ ਗਸ਼ਤੀ ਕਿਸ਼ਤੀਆਂ ਨੇ ਚਾਲਕ ਦਲ ਦੇ ਤਿੰਨੋਂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ। ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਮਾਫੀਆ ਮੁਖਤਾਰ ਅੰਸਾਰੀ ਦੇ 2 ਕਰੀਬੀਆਂ ਦੇ ਘਰਾਂ ’ਤੇ ਚੱਲਿਆ ਬੁਲਡੋਜ਼ਰ
NEXT STORY