ਬਾਲੇਸ਼ਵਰ (ਓਡੀਸ਼ਾ)— ਭਾਰਤ ਨੇ ਪਰਮਾਣੂੰ ਹਥਿਆਰ ਲਿਜਾਉਣ 'ਚ ਸਮਰੱਥ ਅਗਨੀ-1 ਬੈਲੀਸਟਿਕ ਮਿਜ਼ਾਈਲ ਦਾ ਓਡੀਸ਼ਾ ਤੱਟ ਕੋਲ ਇਕ ਲਾਂਚ ਰੇਂਜ ਨਾਲ ਮੰਗਲਵਾਰ ਨੂੰ ਸਫ਼ਲ ਲਾਂਚ ਕੀਤਾ। ਇਸ ਮਿਜ਼ਾਈਲ ਦੀ ਸਮਰੱਥਾ 700 ਕਿਲੋਮੀਟਰ ਤੋਂ ਵਧ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਸਤਿਹ ਤੋਂ ਸਤਿਹ 'ਤੇ ਮਾਰ ਕਰਨ 'ਚ ਸਮਰੱਥ ਅਤੇ ਦੇਸ਼ 'ਚ ਵਿਕਸਿਤ ਇਸ ਮਿਜ਼ਾਈਲ ਦਾ ਪ੍ਰੀਖਣ ਸੰਚਾਲਨਾਤਮਕ ਤਿਆਰੀ ਨੂੰ ਮਜ਼ਬੂਤ ਕਰਨ ਲਈ ਫੌਜ ਦੀ 'ਸਟ੍ਰੈਟੇਜਿਕ ਫੋਰਸੈੱਸ ਕਮਾਂਡ' (ਐੱਸ.ਐੱਫ.ਸੀ.) ਦੀ ਸਮੇਂ-ਸਮੇਂ 'ਤੇ ਕੀਤੀ ਜਾਣ ਵਾਲੀ ਪ੍ਰੀਖਣ ਗਤੀਵਿਧੀ ਦੇ ਅਧੀਨ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਆਧੁਨਿਕ ਮਿਜ਼ਾਈਲ ਦਾ ਪ੍ਰੀਖਣ 'ਡਾ. ਅਬਦੁੱਲ ਕਲਾਮ ਟਾਪੂ' 'ਤੇ ਇੰਟੀਗਰੇਟਿਡ ਪ੍ਰੀਖਣ ਰੇਂਜ (ਆਈ.ਟੀ.ਆਰ.) ਦੇ ਪੈੱਡ 4 'ਤੇ ਮੋਬਾਇਲ ਲਾਂਚਰ ਤੋਂ ਸਵੇਰੇ ਕਰੀਬ 8.30 ਵਜੇ ਕੀਤਾ ਗਿਆ।
'ਡਾ. ਅਬਦੁੱਲ ਕਲਾਮ ਟਾਪੂ' ਨੂੰ ਪਹਿਲਾਂ ਵ੍ਹੀਲਰ ਆਈਲੈਂਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਇਸ ਪ੍ਰੀਖਣ ਨੂੰ 'ਪੂਰੀ ਤਰ੍ਹਾਂ ਸਫ਼ਲ' ਕਰਾਰ ਦਿੰਦੇ ਹੋਏ ਕਿਹਾ ਕਿ ਪ੍ਰੀਖਣ ਦੌਰਾਨ ਮਿਸ਼ਨ ਦੇ ਸਾਰੇ ਮਕਸਦ ਪੂਰੇ ਹੋਏ। ਸੂਤਰਾਂ ਨੇ ਕਿਹਾ,''ਮਿਜ਼ਾਈਲ ਦੇ ਲਾਂਚ ਤੋਂ ਲੈ ਕੇ ਉਸ ਦੇ ਪੂਰਨ ਨਿਸ਼ਚਿਤਤਾ ਨਾਲ ਆਪਣੇ ਟੀਚਾ ਖੇਤਰ 'ਚ ਪੁੱਜਣ ਤੱਕ ਪ੍ਰੀਖਣ ਦੇ ਟਰੈਜਰੀਰੀ 'ਤੇ ਆਧੁਨਿਕ ਰਡਾਰਾਂ, ਟੇਲੀਮੈਟਰੀ ਅਵਲੋਕਨ ਸਟੇਸ਼ਨਾਂ, ਇਲੈਕਟਰੋ-ਆਪਟਿਕ ਯੰਤਰਾਂ ਅਤੇ ਜਲ ਸੈਨਾ ਦੇ ਬੇੜਿਆਂ ਰਾਹੀਂ ਨਜ਼ਰ ਰੱਖੀ ਗਈ।''
ਉਨ੍ਹਾਂ ਨੇ ਦੱਸਿਆ ਕਿ ਇਹ ਇਕ ਠੋਸ ਰਾਕੇਟ ਪ੍ਰਣੋਦਕ ਪ੍ਰਣਾਲੀ ਨਿਰਦੇਸ਼ਿਤ ਮਿਜ਼ਾਈਲ ਹੈ ਅਤੇ ਇਹ ਵਿਸ਼ੇਸ਼ ਨੇਵੀਗੇਸ਼ਨ ਪ੍ਰਣਾਲੀ ਨਾਲ ਯੁਕਤ ਹੈ। ਇਹ ਪ੍ਰਣਾਲੀ ਯਕੀਨੀ ਕਰਦੀ ਹੈ ਕਿ ਮਿਜ਼ਾਈਲ ਜ਼ਿਆਦਾ ਨਿਸ਼ਚਿਤਤਾ ਨਾਲ ਆਪਣੇ ਟੀਚੇ 'ਤੇ ਪੁੱਜੇ। ਸੂਤਰਾਂ ਨੇ ਦੱਸਿਆ ਕਿ ਪਹਿਲਾਂ ਹੀ ਹਥਿਆਰਬੰਦ ਫੋਰਸਾਂ 'ਚ ਸ਼ਾਮਲ ਕੀਤੀ ਜਾ ਚੁਕੀ ਇਸ ਮਿਜ਼ਾਈਲ ਨੇ ਮਾਰਕ ਦੂਰੀ, ਨਿਸ਼ਚਿਤਤਾ ਦੇ ਮਾਮਲੇ 'ਚ ਖੁਦ ਨੂੰ ਸਾਬਤ ਕੀਤਾ ਹੈ। 12 ਟਨ ਭਾਰੀ ਅਤੇ 15 ਮੀਟਰ ਲੰਬੀ ਅਗਨੀ-1 ਮਿਜ਼ਾਈਲ 1000 ਕਿਲੋਗ੍ਰਾਮ ਤੱਕ ਦਾ ਪੇਲੋਡ ਲਿਜਾ ਸਕਦੀ ਹੈ ਅਤੇ 700 ਕਿਲੋਮੀਟਰ ਤੱਕ ਦੇ ਟੀਚੇ ਨੂੰ ਹਿੱਟ ਕਰਨ 'ਚ ਸਮਰੱਥ ਹੈ। ਇਹ ਮਿਜ਼ਾਈਲ ਪਰਮਾਣੂੰ ਹਥਿਆਰ ਲਿਜਾਉਣ 'ਚ ਵੀ ਸਮਰੱਥ ਹੈ। ਅਗਨੀ-1 ਨੂੰ ਐਡਵਾਂਸਡ ਸਿਸਟਮਜ਼ ਲੈਬੋਰੇਟਰੀ (ਏ.ਐੱਸ.ਐੱਲ.) ਨੇ ਰੱਖਿਆ ਖੋਜ ਵਿਕਾਸ ਪ੍ਰਯੋਗਸ਼ਾਲਾ (ਡੀ.ਆਰ.ਡੀ.ਐੱਲ.) ਅਤੇ ਖੋਜ ਕੇਂਦਰ ਇਮਾਰਤ (ਆਰ.ਸੀ.ਆਈ.) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਮਿਜ਼ਾਈਲ ਨੂੰ ਭਾਰਤ ਡਾਇਨਾਮਿਕਸ ਲਿਮਟਿਡ, ਹੈਦਰਾਬਾਦ ਨੇ ਸਮੇਕਿਤ (ਕੰਸੋਲਿਡੇਟਿਡ) ਕੀਤਾ ਹੈ। ਏ.ਐੱਸ.ਐੱਲ. ਮਿਜ਼ਾਈਲ ਵਿਕਸਿਤ ਕਰਨ ਵਾਲੀ ਡੀ.ਆਰ.ਡੀ.ਓ. ਦੀ ਪ੍ਰਮੁੱਖ ਪ੍ਰਯੋਗਸ਼ਾਲਾ ਹੈ।
'ਪਕੌੜਾ ਪਾਲੀਟਿਕਸ' ਨਹੀਂ ਰੁੱਕ ਰਹੀ, ਆਜ਼ਮ ਖ਼ਾਨ ਨੇ ਵੀ ਕੁਝ ਇਸ ਤਰ੍ਹਾਂ ਕੀਤਾ ਵਿਰੋਧ
NEXT STORY