ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2025-2026 ਦੇ ਅਕਾਦਮਿਕ ਸੈਸ਼ਨ ਲਈ 10ਵੀਂ ਅਤੇ12ਵੀਂ ਦੇ ਸਿਲੇਬਸ 'ਚ ਵੱਡਾ ਬਦਲਾਅ ਕੀਤਾ ਹੈ। CBSE ਵਲੋਂ ਇਹ ਬਦਲਾਅ ਪੜ੍ਹਾਈ ਦੇ ਤਰੀਕਿਆਂ ਅਤੇ ਵਿਦਿਆਰਥੀਆਂ ਲਈ ਵਿਦਿਅਕ ਅਨੁਭਵ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। CBSE ਦੇ ਨਵੀਨਤਮ ਨੋਟੀਫਿਕੇਸ਼ਨ ਮੁਤਾਬਕ ਸਕੂਲਾਂ ਨੂੰ ਸਿੱਖਣ ਨੂੰ ਵਧੇਰੇ ਵਿਹਾਰਕ ਅਤੇ ਦਿਲਚਸਪ ਬਣਾਉਣ ਦੇ ਉਦੇਸ਼ ਨਾਲ ਨਵੇਂ ਅਧਿਆਪਨ ਤਰੀਕਿਆਂ, ਮੁਲਾਂਕਣਾਂ ਅਤੇ ਵਿਸ਼ਾ ਢਾਂਚੇ ਦੀ ਪਾਲਣਾ ਕਰਨੀ ਚਾਹੀਦੀ ਹੈ।
10ਵੀਂ ਦੀ ਪ੍ਰੀਖਿਆ ਹੁਣ ਦੋ ਵਾਰ
2025-2026 ਅਕਾਦਮਿਕ ਸਾਲ ਤੋਂ ਸ਼ੁਰੂ ਹੋ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਰ ਸਾਲ ਦੋ ਬੋਰਡ ਪ੍ਰੀਖਿਆਵਾਂ ਦੇਣ ਦਾ ਮੌਕਾ ਮਿਲੇਗਾ - ਇਕ ਫਰਵਰੀ ਵਿਚ ਅਤੇ ਦੂਜਾ ਅਪ੍ਰੈਲ ਵਿਚ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਇਕ ਹੀ ਅਕਾਦਮਿਕ ਸਾਲ ਦੇ ਅੰਦਰ ਆਪਣੇ ਅੰਕਾਂ ਸਕੋਰ ਵਿਚ ਸੁਧਾਰ ਕਰਨ ਦਾ ਦੂਜਾ ਮੌਕਾ ਪ੍ਰਦਾਨ ਕਰਨਾ ਹੈ। ਜਦਕਿ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਾਲ ਵਿਚ ਇਕ ਵਾਰ ਹੀ ਹੋਣਗੀਆਂ।
10ਵੀਂ ਅਤੇ 12ਵੀਂ ਜਮਾਤਾਂ ਲਈ ਸੋਧਿਆ ਗਿਆ ਗ੍ਰੇਡਿੰਗ ਸਿਸਟਮ
CBSE 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ 9-ਪੁਆਇੰਟ ਗਰੇਡਿੰਗ ਸਿਸਟਮ 'ਚ ਤਬਦੀਲ ਹੋ ਰਿਹਾ ਹੈ। ਪਾਸ ਹੋਏ ਵਿਦਿਆਰਥੀਆਂ ਦੇ ਹਰ 1/8ਵੇਂ ਹਿੱਸੇ ਨੂੰ ਇਕ ਗ੍ਰੇਡ ਸਲਾਟ ਅਲਾਟ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਤੁਹਾਡੇ ਨੰਬਰਾਂ ਨੂੰ ਗਰੇਡ ਵਿਚ ਬਦਲਿਆ ਜਾਵੇਗਾ। 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਵਿਚ ਘੱਟੋ-ਘੱਟ 33% ਅੰਕ ਪ੍ਰਾਪਤ ਕਰਨੇ ਚਾਹੀਦੇ ਹਨ।
ਅਜਿਹੇ ਮਾਮਲਿਆਂ ਵਿਚ ਜਿੱਥੇ ਕੋਈ ਵਿਦਿਆਰਥੀ ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਜਾਂ ਭਾਸ਼ਾ ਦੇ ਪੇਪਰ ਵਰਗੇ ਮੁੱਖ ਵਿਸ਼ੇ ਵਿਚ ਫੇਲ੍ਹ ਹੋ ਜਾਂਦਾ ਹੈ ਪਰ ਹੁਨਰ-ਆਧਾਰਿਤ ਜਾਂ ਵਿਕਲਪਿਕ ਭਾਸ਼ਾ ਵਿਸ਼ਾ ਪਾਸ ਕਰਦਾ ਹੈ, ਤਾਂ ਅਸਫਲ ਵਿਸ਼ੇ ਨੂੰ ਨਤੀਜਾ ਗਣਨਾ ਲਈ ਪਾਸ ਕੀਤੇ ਹੁਨਰ ਜਾਂ ਭਾਸ਼ਾ ਵਿਸ਼ੇ ਨਾਲ ਬਦਲਿਆ ਜਾ ਸਕਦਾ ਹੈ। ਉਦਾਹਰਨ ਵਜੋਂ ਜੇਕਰ ਕੋਈ ਵਿਦਿਆਰਥੀ ਗਣਿਤ ਵਿਚ ਲੋੜੀਂਦੇ ਅੰਕ ਪ੍ਰਾਪਤ ਨਹੀਂ ਕਰਦਾ ਪਰ ਹੁਨਰ-ਆਧਾਰਿਤ ਵਿਸ਼ਾ ਪਾਸ ਕਰਦਾ ਹੈ, ਤਾਂ ਹੁਨਰ-ਆਧਾਰਿਤ ਵਿਸ਼ੇ ਦੇ ਗ੍ਰੇਡ ਗਣਿਤ ਦੇ ਗ੍ਰੇਡਾਂ ਦੀ ਥਾਂ ਲੈ ਲੈਣਗੇ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਵਿਸ਼ੇ ਵਿਚੋਂ ਫੇਲ੍ਹ ਹੋ ਜਾਂਦੇ ਹੋ ਤਾਂ ਵੀ ਤੁਹਾਡੇ ਕੋਲ ਪਾਸ ਹੋਣ ਦਾ ਇਕ ਹੋਰ ਮੌਕਾ ਹੈ।
12ਵੀਂ ਦੇ ਸਿਲੇਬਸ 'ਚ ਵੀ ਹੋਏ ਇਹ ਬਦਲਾਅ
12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿਲੇਬਸ ਵਿਚ ਕੁਝ ਨਵੇਂ ਵਿਸ਼ੇ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਲੈਂਡ ਟ੍ਰਾਂਸਪੋਰਟੇਸ਼ਨ ਐਸੋਸੀਏਟ, ਇਲੈਕਟ੍ਰੋਨਿਕਸ ਅਤੇ ਹਾਰਡਵੇਅਰ, ਫਿਜ਼ੀਕਲ ਐਕਟੀਵਿਟੀ ਟ੍ਰੇਨਰ ਅਤੇ ਡਿਜ਼ਾਈਨ ਸੋਚ ਅਤੇ ਨਵੀਨਤਾ। ਇਨ੍ਹਾਂ ਵਿਸ਼ਿਆਂ ਨੂੰ ਵਿਹਾਰਕ ਅਤੇ ਵੋਕੇਸ਼ਨਲ ਹੁਨਰਾਂ ਲਈ ਜੋੜਿਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਕੰਮ ਲਈ ਜ਼ਰੂਰੀ ਚੀਜ਼ਾਂ ਸਿਖਾਈਆਂ ਜਾ ਸਕਣ।
ਔਟਿਜ਼ਮ ਪੀੜਤ ਤਿੰਨ ਸਾਲ ਦੇ ਜੁੜਵਾ ਭਰਾਵਾਂ ਨੇ ਬਣਾਏ ਪੰਜ ਵਿਸ਼ਵ ਰਿਕਾਰਡ
NEXT STORY