ਕੈਥਲ— ਹਰਿਆਣਾ ਦੇ ਕੈਥਲ ਦੇ ਖੁਰਾਨਾ ਰੋਡ ਸਥਿਤ ਸੁਭਾਸ਼ ਨਗਰ ਗਲੀ ਨੰਬਰ4 'ਚ ਇਕ ਨਵ ਵਿਆਹੁਤਾ ਸੁਮਨ ਦੀ ਗੁੱਤ ਕੱਟ ਗਈ, ਜਿਸ ਕਾਰਨ ਉਹ ਸਦਮੇ 'ਚ ਹੈ। ਪੀੜਤਾ ਦੇ ਦਾਦਾ ਸਹੁਰੇ ਸ਼ਾਮ ਲਾਲ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਬੈਠੇ ਸਨ ਅਤੇ ਸੁਮਨ ਘਰ ਦੇ ਅੰਦਰ ਇਕੱਲੀ ਸੀ। ਮੁੱਖ ਪ੍ਰਵੇਸ਼ ਦੁਆਰ ਅਤੇ ਬੈਠਕ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਦੀ ਪਤਨੀ ਬਾਜ਼ਾਰ 'ਚ ਸਾਮਾਨ ਲੈਣ ਗਈ ਸੀ। ਉਹ ਜਦੋਂ ਵਾਪਸ ਆਈ ਤਾਂ ਨੂੰਹ ਬਾਰੇ ਪੁੱਛਿਆ। ਬੁਲਾਉਣ 'ਤੇ ਵੀ ਜਦੋਂ ਕੋਈ ਆਵਾਜ਼ ਨਹੀਂ ਆਈ ਤਾਂ ਅੰਦਰ ਜਾ ਕੇ ਦੇਖਿਆ। ਸੁਮਨ ਬੈੱਡ ਕੋਲ ਹੀ ਜ਼ਮੀਨ 'ਤੇ ਬੇਹੋਸ਼ ਪਈ ਸੀ। ਉਸ ਦੀਆਂ ਦੋਹਾਂ ਬਾਂਹਾਂ 'ਤੇ ਸੱਟ ਦੇ ਨਿਸ਼ਾਨ ਸਨ ਅਤੇ ਵਾਲ ਵੀ ਕੱਟੇ ਹੋਏ ਸਨ।
ਸੁਮਨ ਨੇ ਦੱਸਿਆ ਕਿ ਉਹ ਆਪਣੇ ਕਮਰੇ 'ਚ ਜਾ ਰਹੀ ਸੀ, ਅਚਾਨਕ ਪਿੱਛਿਓਂ ਕਿਸੇ ਨੇ ਉਸ ਦੇ ਵਾਲਾਂ ਨੂੰ ਖਿੱਚਿਆ ਅਤੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ। ਉਸ ਨੂੰ ਹੇਠਾਂ ਸੁੱਟ ਦਿੱਤਾ। ਉਸ ਤੋਂ ਬਾਅਦ ਕੀ ਹੋਇਆ, ਉਸ ਨੂੰ ਕੁਝ ਨਹੀਂ ਪਤਾ। ਸ਼ਹਿਰ ਥਾਣਾ ਐੱਸ.ਐੱਚ.ਓ. ਰਮੇਸ਼ ਚੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਗੁੱਤ ਕੱਟਣ ਦੀ ਘਟਨਾ ਬਾਰੇ ਕੋਈ ਸ਼ਿਕਾਇਤ ਨਹੀਂ ਆਈ ਹੈ। ਉਹ ਮੌਕੇ 'ਤੇ ਜਾ ਕੇ ਪਤਾ ਕਰਵਾਉਣਗੇ ਕਿ ਗੁੱਤ ਕੱਟੀ ਹੈ ਜਾਂ ਨਹੀਂ। ਅਜੇ ਤੱਕ ਉਨ੍ਹਾਂ ਦੇ ਨੋਟਿਸ 'ਚ ਇਹ ਮਾਮਲਾ ਨਹੀਂ ਆਇਆ ਹੈ।
10 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ
NEXT STORY