ਮਲਪੁਰਮ- ਕੇਰਲ ਦੇ ਮਲਪੁਰਮ 'ਚ ਨਿਪਾਹ ਵਾਇਰਸ ਦੇ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਲਨਚੇਰੀ ਦੀ ਇਕ ਔਰਤ 'ਚ ਨਿਪਾਹ ਵਾਇਰਸ ਦੇ ਸੰਕਰਮਣ ਦਾ ਪਤਾ ਲੱਗਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦਾ ਫਿਲਹਾਲ ਪੇਰਿੰਥਲਮੰਨਾ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਪਿਛਲੇ ਇਕ ਹਫ਼ਤੇ ਤੋਂ ਔਰਤ ਨੂੰ ਤੇਜ਼ ਬੁਖਾਰ, ਸਿਰ ਦਰਦ ਅਤੇ ਦੌਰੇ ਪੈਣ ਵਰਗੀਆਂ ਗੰਭੀਰ ਸਮੱਸਿਆਵਾਂ ਹੋਈਆਂ, ਜੋ ਨਿਪਾਹ ਸੰਕਰਮਣ ਦੇ ਸ਼ੁਰੂਆਤੀ ਲੱਛਣ ਮੰਨੇ ਜਾਂਦੇ ਹਨ। ਨਿਪਾਹ ਸੰਕਰਮਣ ਦੇ ਖ਼ਦਸ਼ਏ ਕਾਰਨ ਉਸ ਦੇ ਨਮੂਨੇ ਪੁਣੇ ਦੀ ਵਾਇਰੋਲਾਜੀ ਪ੍ਰਯੋਗਸ਼ਾਲਾ 'ਚ ਭੇਜੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਯੋਗਸ਼ਾਲਾ ਨੇ ਬਾਅਦ 'ਚ ਨਿਪਾਹ ਸੰਕਰਮਣ ਦੇ ਮਾਮਲੇ ਦੀ ਪੁਸ਼ਟੀ ਕੀਤੀ।
ਕੀ ਹੁੰਦਾ ਹੈ ਨਿਪਾਹ ਵਾਇਰਸ
ਖੋਜਕਰਤਾਵਾਂ ਦੇ ਅਨੁਸਾਰ, ਨਿਪਾਹ ਵਾਇਰਸ ਚਮਗਿੱਦੜਾਂ ਦੁਆਰਾ ਫੈਲਦਾ ਹੈ ਅਤੇ ਇਹ ਸੰਕਰਮਿਤ ਜਾਨਵਰਾਂ (ਜਿਵੇਂ ਕਿ ਸੂਰ) ਦੇ ਸੰਪਰਕ ਜ਼ਰੀਏ ਜਾਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲ ਸਕਦਾ ਹੈ। ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ਇਕ ਤਰਜੀਹੀ ਬੀਮਾਰੀ ਵਜੋਂ ਮਾਨਤਾ ਦਿੱਤੀ ਗਈ ਹੈ ਜਿਸ ਲਈ ਤੁਰੰਤ ਖੋਜ ਦੀ ਲੋੜ ਹੁੰਦੀ ਹੈ। ਮਲੇਸ਼ੀਆ ਅਤੇ ਸਿੰਗਾਪੁਰ 'ਚ 25 ਸਾਲ ਪਹਿਲਾਂ ਨਿਪਾਹ ਵਾਇਰਸ ਦੇ ਪਹਿਲੇ ਪ੍ਰਕੋਪ ਦੇ ਬਾਅਦ ਵੀ ਅਜੇ ਤੱਕ ਇਸ ਦਾ ਕੋਈ ਵੈਕਸੀਨ ਜਾਂ ਇਲਾਜ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀਜਾਪੁਰ 'ਚ ਮੁਕਾਬਲਾ : 2 ਕਮਾਂਡਰਾਂ ਸਣੇ 8 ਨਕਸਲੀ ਢੇਰ, IED ਧਮਾਕੇ 'ਚ 5 ਜਵਾਨ ਸ਼ਹੀਦ
NEXT STORY