ਵਾਸ਼ਿੰਗਟਨ(ਬਿਊਰੋ)— ਪਿਛਲੇ ਕਾਫੀ ਦਿਨਾਂ ਤੋਂ ਸਮੋਗ ਦਾ ਕਹਿਰ ਜਾਰੀ ਹੈ, ਜਿਸ ਕਾਰਨ ਜਿੱਥੇ ਕਈ ਹਾਦਸੇ ਵੀ ਹੋ ਰਹੇ ਹਨ, ਉਥੇ ਹੀ ਇਸ ਜ਼ਹਿਰੀਲੇ ਸਮੋਗ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਵੀ ਸਮੱਸਿਆ ਪੈਦਾ ਹੋ ਰਹੀ ਹੈ ਅਤੇ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਅਮਰੀਕਾ ਦੀ ਵਾਤਾਵਰਨ ਨਾਲ ਸਬੰਧਤ ਇਕ ਸੰਸਥਾ ਨੇ ਕਿਹਾ ਕਿ ਉੱਤਰੀ ਭਾਰਤ ਅਤੇ ਪਾਕਿਸਤਾਨ ਦੇ ਕੁੱਝ ਸ਼ਹਿਰ, ਜੋ ਸਮੋਗ ਦੀ ਸਮੱਸਿਆ ਨਾਲ ਜੂਝ ਰਹੇ ਹਨ, ਨੂੰ ਅਗਲੇ ਕੁੱਝ ਮਹੀਨਿਆਂ ਵਿਚ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹੋਰ ਰਾਜ ਪਿਛਲੇ ਇਕ ਹਫਤੇਂ ਤੋਂ ਜ਼ਹਿਰੀਲੇ ਸਮੋਗ ਵਿਚ ਕੱਜੇ ਹੋਏ ਹਨ। ਗੁਆਂਢੀ ਮੁਲਕ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਵੀ ਸਥਿਤੀ ਕੋਈ ਵੱਖਰੀ ਨਹੀਂ ਹੈ। ਸਮੋਗ ਕਾਰਨ ਹੁਣ ਤੱਕ 600 ਤੋਂ ਵਧ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਵਾਤਾਵਰਣ 'ਤੇ ਨਜ਼ਰ ਰੱਖਣ ਵਾਲੇ ਅਮਰੀਕੀ ਸੰਗਠਨ ਨੈਸ਼ਨਲ ਓਸ਼ੀਐਨਿਕ ਐਂਡ ਐਟਮੌਸਫਿਅਰਿਕ ਐਡਮਨਿਸਟਰੇਸ਼ਨ (ਐਨ. ਓ. ਏ. ਏ.)ਨੇ ਕਿਹਾ ਹੈ ਕਿ ਉੱਤਰੀ ਭਾਰਤ ਅਤੇ ਪਾਕਿਸਤਾਨ ਵਿਚ ਆਉਣ ਵਾਲੇ ਦਿਨਾਂ ਵਿਚ ਸਮੋਗ ਹੋਰ ਖਤਰਨਾਕ ਹੋਵੇਗਾ। ਐਨ. ਓ. ਏ. ਏ. ਨੇ ਦਾਅਵਾ ਕੀਤਾ ਹੈ ਕਿ ਇਸ ਖੇਤਰ ਵਿਚ ਸਮੋਗ ਦੀ ਅਜੇ ਸ਼ੁਰੂਆਤ ਹੈ। ਇਸ ਜ਼ਹਿਰੀਲੇ ਸਮੋਗ ਨਾਲ ਸ਼ਹਿਰ ਖਤਰਨਾਕ ਤਰੀਕੇ ਨਾਲ ਬਰਫ ਦੇ ਭੂ-ਮੰਡਲ ਭਾਵ ਕੋਹਰੇ ਦੀ ਚਾਦਰ ਵਿਚ ਤਬਦੀਲ ਹੋ ਜਾਣਗੇ। ਐਨ. ਓ. ਏ. ਏ. ਨੇ ਸੈਟੇਲਾਈਟ ਤੋਂ ਲਈਆਂ ਤਸਵੀਰਾਂ ਜ਼ਾਰੀ ਕਰਦਿਆਂ ਉਤਰੀ ਭਾਰਤ ਅਤੇ ਪਾਕਿਸਤਾਨ ਦੇ ਮੁੱਖ ਇਲਾਕਿਆਂ ਵਿਚ ਪ੍ਰਦੂਸ਼ਿਤ ਵਾਤਾਵਰਣ ਦੇ ਕਾਰਨ ਵੀ ਦੱਸੇ ਹਨ।
ਈਂਧਣ, ਪਰਾਲੀ ਸਾੜਨ ਅਤੇ ਅੱਗ ਕਾਰਨ ਪੈਦਾ ਹੋਇਆ ਧੂੰਆਂ ਸਮੋਗ ਹੈ, ਜਿਸ ਨੇ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ। ਸੈਟੇਲਾਈਟ ਤਸਵੀਰਾਂ ਦਾ ਹਵਾਲਾਂ ਦਿੰਦੇ ਹੋਏ ਐਨ. ਓ. ਏ. ਏ. ਨੇ ਕਿਹਾ ਕਿ ਉਤਰੀ ਭਾਰਤ ਵਿਚ ਫਸਲਾਂ ਦੀ ਰਹਿੰਦ ਖੂੰਹਦ (ਪਰਾਲੀ) ਸਾੜੇ ਜਾਣ ਦਾ ਰੁਝਾਨ ਭਾਰਤ ਤੇ ਪਾਕਸਤਾਨੀ ਸ਼ਹਿਰਾਂ ਵਿਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਖਤਰਨਾਕ ਹੱਦ ਤੱਕ ਪਹੁੰਚਾਉਣ ਲਈ ਜ਼ਿੰਮੇਵਾਰ ਹੈ।
ਕਾਰ ਅਤੇ ਬੱਸ ਦੀ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
NEXT STORY