ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰੀ ਤੂਸ਼ਾਰ ਕਾਂਤੀ ਬੇਹਰਾ ਨੇ ਅਮਰੀਕਾ ਦੇ ਸਿਲੀਕਾਨ ਵੈਲੀ 'ਚ ਜਗਨਨਾਥ ਮੰਦਰ ਦਾ ਨੀਂਹ ਪੱਥਰ ਰੱਖਿਆ ਹੈ। ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਵਲੋਂ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ 'ਚ ਕਿਹਾ ਗਿਆ ਕਿ ਓਡੀਸ਼ਾ ਸਰਕਾਰ ਦਾ ਇਕ ਵਫ਼ਦ ਆਈ.ਟੀ. ਖੇਤਰ 'ਚ ਨਿਵੇਸ਼ ਦੀ ਤਲਾਸ਼ ਲਈ ਸਿਲੀਕਾਨ ਵੈਲੀ ਦੀ ਅਧਿਕਾਰਿਕ ਯਾਤਰਾ 'ਤੇ ਹੈ।
ਇਸ 'ਚ ਵਿਕਾਸ ਕਮਿਸ਼ਨਰ ਅਨੂੰ ਗਰਗ, ਮੁੱਖ ਮੰਤਰੀ ਦੇ ਸਕੱਤਰ ਵੀ.ਕੇ. ਪਾਂਡਿਅਨ, ਇਲੈਕਟ੍ਰਾਨਿਕਸ ਅਤੇ ਆਈ.ਟੀ. ਵਿਭਾਗ ਦੇ ਪ੍ਰਧਾਨ ਸਕੱਤਰ ਮਨੋਜ ਮਿਸ਼ਰਾ ਵੀ ਸ਼ਾਮਲ ਹਨ। ਸ਼੍ਰੀ ਜਗਨਨਾਥ ਮੰਦਰ ਕੰਪਲੈਕਸ ਅਤੇ ਸੰਸਕ੍ਰਿਤੀ ਕੇਂਦਰ 9 ਏਕੜ ਖੇਤਰ 'ਚ ਬਣੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਕੰਪਲੈਕਸ ਓਡੀਆ ਪ੍ਰਵਾਸੀਆਂ ਨੂੰ ਓਡੀਸ਼ਾ ਨਾਲ ਬਿਹਤਰ ਤਰੀਕੇ ਨਾਲ ਜੁੜਨ 'ਚ ਮਦਦ ਕਰੇਗਾ। ਇਸ ਮੌਕੇ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਨੇ ਮੰਦਰ ਨਿਰਮਾਣ ਸਥਾਨ 'ਤੇ ਪੌਦੇ ਲਗਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ਘਟਨਾ: ਪੀੜਤ ਔਰਤਾਂ ਦੇ ਪਰਿਵਾਰਾਂ ਨਾਲ ਸਵਾਤੀ ਮਾਲੀਵਾਲ ਨੇ ਕੀਤੀ ਮੁਲਾਕਾਤ
NEXT STORY