ਕਟਕ- ਜਿੱਥੇ ਦੁਨੀਆ ਅੱਜ ਕੱਲ੍ਹ ਮੋਬਾਇਲ, ਇੰਟਰਨੈੱਟ ਵਰਗੀਆਂ ਸਹੂਲਤਾਂ ਦਾ ਇਸਤੇਮਾਲ ਕਰ ਰਹੀ ਹੈ, ਉੱਥੇ ਹੀ ਓਡੀਸ਼ਾ ਪੁਲਸ ਦਾ ਇਸ ਦੌਰ 'ਚ ਵੀ ਸੰਦੇਸ਼ ਪਹੁੰਚਾਉਣ ਲਈ ਕਬੂਤਾਂ 'ਤੇ ਭਰੋਸਾ ਕਾਇਮ ਹੈ। ਇਥੇ ਕਬੂਤਰਾਂ ਦੇ ਦਸਤੇ ਦੀ ਸੁਰੱਖਿਆ ਇਹ ਸੋਚ ਕੇ ਕੀਤੀ ਜਾ ਰਹੀ ਹੈ ਕਿ ਕਿਸੇ ਆਫ਼ਤ ਦੀ ਸਥਿਤੀ 'ਚ ਸੰਚਾਰ ਦੇ ਕਈ ਮਾਧਿਅਮ ਕੰਮ ਨਾ ਆਉਣ 'ਤੇ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਉਦੋਂ ਤੋਂ ਹੀ ਸੂਬੇ ਦੀ ਸੰਦੇਸ਼ ਵਾਹਕ ਕਬੂਤਰ ਸੇਵਾ 100 ਤੋਂ ਵੱਧ ਬੈਲਜ਼ੀਅਮ ਹੋਮਰ ਕਬੂਤਰਾਂ ਨੂੰ ਰੁਜ਼ਗਾਰ ਦਿੰਦੀ ਆ ਰਹੀ ਹੈ। ਕਟਕ ਦੇ ਪੁਲਸ ਇੰਸਪੈਕਟਰ ਜਨਰਲ ਸਤੀਸ਼ ਕੁਮਾਰ ਗਜਭਿਏ ਕਹਿੰਦੇ ਹਨ, ਹੁਣ ਜਦੋਂ ਕਿ ਕਬੂਤਰ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ 'ਤੇ ਸਰਕਾਰੀ ਆਯੋਜਨਾਂ 'ਚ ਰਸਮੀ ਭੂਮਿਕਾ ਨਿਭਾਉਣ ਦਾ ਸਾਧ ਰਹਿ ਗਏ ਹਨ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਨੂੰ ਸੁਰੱਖਿਅਤ ਕਰਦੇ ਆ ਰਹੇ ਹਨ।
ਕਟਕ ਪੁਲਸ ਨੇ ਦੱਸਿਆ ਕਿ ਪਿਛਲੇ ਚਾਰ ਦਹਾਕਿਆਂ 'ਚ ਘੱਟੋ-ਘੱਟ 2 ਵਾਰ ਕਬੂਤਰ ਬੇਹੱਦ ਅਹਿਮਦ ਸਾਬਿਤ ਹੋਏ ਹਨ, ਜਦੋਂ ਆਫ਼ਤ ਦੌਰਾਨ ਸੰਚਾਰ ਲਾਈਨਾਂ ਠੱਪ ਹੋਣ 'ਤੇ ਇਨ੍ਹਾਂ ਦਾ ਇਸਤੇਮਾਲ ਕੀਤਾ ਗਿਆ। ਇਕ ਵਾਰ 1999 'ਚ ਜਦੋਂ ਇਕ ਸ਼ਕਤੀਸ਼ਾਲੀ ਚੱਕਰਵਾਤ ਨੇ ਤੱਟਵਰਤੀ ਖੇਤਰਾਂ 'ਚ ਤਬਾਹੀ ਮਚਾਈ ਸੀ ਅਤੇਉਸ ਤੋਂ ਪਹਿਲਾਂ 1983 'ਚ ਜਦੋਂ ਸੂਬੇ ਦੇ ਕੁਝ ਹਿੱਸਿਆਂ ਨੂੰ ਵਿਨਾਸ਼ਕਾਰੀ ਹੜ੍ਹ ਝੱਲਣਾ ਪਿਆ ਸੀ। ਹਲਕੇ ਓਨੀਅਨ ਪੇਪਰ 'ਚ ਲਿਖੇ ਸੰਦੇਸ਼ਾਂ ਨੂੰ ਇਕ ਕੈਪਸੂਲ 'ਚ ਪਾ ਕੇ ਉਨ੍ਹਾਂ ਦੇ ਪੈਰ 'ਚ ਬੰਨ੍ਹ ਦਿੱਤਾ ਜਾਂਦਾ ਹੈ। ਇਸ ਨੂੰ ਲੈ ਕੇ ਕਬੂਤਰ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦੇ ਹਨ। ਉਹ ਇਕ ਵਾਰ 'ਚ 800 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹਨ।
ਕਬੂਤਰਾਂ ਦੀ ਦੇਖਭਾਲ 'ਚ ਲੱਗੇ ਪਰਸ਼ੂਰਾਮ ਨੰਦਾ ਕਹਿੰਦੇ ਹਨ, ਅਸੀਂ ਪੰਛੀਆਂ ਨੂੰ 5 ਤੋਂ 6 ਹਫ਼ਤਿਆਂ ਦੀ ਉਮਰ 'ਚ ਸਿਖਲਾਈ ਦੇਣਾ ਸ਼ੁਰੂ ਕਰਦੇ ਹਨ। ਫਿਰ ਜਿਵੇਂ-ਜਿਵੇਂ ਉਹ ਵੱਡੇ ਹੋ ਜਾਂਦੇ ਹਨ, ਅਸੀਂ ਉਨ੍ਹਾਂ ਨੂੰ ਕੁਝ ਦੂਰ ਲਿਜਾ ਕੇ ਛੱਡ ਦਿੰਦੇ ਹਾਂ ਅਤੇ ਉਹ ਆਰਾਮ ਨਾਲ ਪਰਤ ਆਉਂਦੇ ਹਨ। ਹੌਲੀ-ਹੌਲੀ ਦੂਰੀ ਵਧਾਈ ਜਾਂਦੀ ਹੈ ਅਤੇ 10 ਦਿਨਾਂ 'ਚ ਇਹ ਲਗਭਗ 30 ਕਿਲੋਮੀਟਰ ਤੋਂ ਪਰਤਣ 'ਚ ਸਮਰੱਥ ਹੋ ਜਾਂਦੇ ਹਨ। ਪੁਲਸ ਨਾਲ ਕੰਮ ਕਰਨ ਵਾਲੇ ਇਤਿਹਾਸਕਾਰ ਅਨਿਲ ਧੀਰ ਦੱਸਦੇ ਹਨ ਕਿ ਅਧਿਐਨਾਂ ਤੋਂ ਸਾਬਤ ਹੁੰਦਾ ਹੈ ਕਿ ਕਬੂਤਰ ਹਜ਼ਾਰਾਂ ਮੀਲ ਦੂਰ ਤੋਂ ਆਪਣੀ ਮੰਜ਼ਿਲ ਨੂੰ ਦੇਖ ਸਕਦੇ ਹਨ। ਉਨ੍ਹਾਂ ਅਨੁਸਾਰ ਸੰਚਾਰ ਦੇ ਕਈ ਸਾਧਨ ਭਾਵੇਂ ਹੀ ਕੰਮ ਕਰਨਾ ਬੰਦ ਕਰ ਦੇਣ ਪਰ ਕਬੂਤਰ ਕਦੇ ਅਸਫ਼ਲ ਨਹੀਂ ਹੋਣਗੇ।
ਸ਼ਿਮਲਾ-ਕਾਲਕਾ ਰੇਲ ਮਾਰਗ ’ਤੇ ‘ਪੈਨੋਰਮਿਕ ਕੋਚ’ ਵਾਲੀ ਟ੍ਰੇਨ ਦਾ ਟ੍ਰਾਇਲ ਸ਼ੁਰੂ
NEXT STORY