ਜਲੰਧਰ/ਨਵੀਂ ਦਿੱਲੀ (ਨਰੇਸ਼ ਕੁਮਾਰ)- ਦੇਸ਼ ’ਚ ਚੋਣ ਮਾਹੌਲ ਗਰਮ ਹੋਣ ਲੱਗਾ ਹੈ। ਲੋਕ ਸਭਾ ਦੀਆਂ ਸੀਟਾਂ ’ਤੇ ਅਖਾੜੇ ਸਜਣੇ ਸ਼ੁਰੂ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੇ ਦੇਸ਼ ਵਿਚ ਟੱਕਰ ਦੇਣ ਲਈ ਵਿਰੋਧੀ ਧਿਰ ਨੇ ‘ਇੰਡੀਆ’ ਅਲਾਇੰਸ ਨਾਂ ਦਾ ਗੱਠਜੋੜ ਵੀ ਬਣਾ ਲਿਆ ਹੈ ਪਰ ਵਿਰੋਧੀ ਧਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਵਾਰਾਣਸੀ ਤੋਂ ਕੋਈ ਮਜ਼ਬੂਤ ਉਮੀਦਵਾਰ ਨਹੀਂ ਮਿਲ ਰਿਹਾ ਹੈ। ਸਥਿਤੀ ਇੰਨੀ ਪਤਲੀ ਹੋ ਗਈ ਹੈ ਕਿ ਵਿਰੋਧੀ ਧਿਰ ਨੂੰ ਇਸ ਸੀਟ ’ਤੇ ਨਰਿੰਦਰ ਮੋਦੀ ਦੇ ਖਿਲਾਫ ਅਜੇ ਰਾਏ ਨੂੰ ਮੈਦਾਨ ’ਚ ਉਤਾਰਨਾ ਪਿਆ ਹੈ, ਜਿਨ੍ਹਾਂ ਦੀ ਪਹਿਲਾਂ ਹੀ ਦੋ ਵਾਰ ਜ਼ਮਾਨਤ ਜ਼ਬਤ ਹੋ ਚੁੱਕੀ ਹੈ।
ਉੱਤਰ ਪ੍ਰਦੇਸ਼ ’ਚ ਕਾਂਗਰਸ ਦਾ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਹੈ। ਗੱਠਜੋੜ ’ਚ ਇਹ ਸੀਟ ਕਾਂਗਰਸ ਦੇ ਹਿੱਸੇ ਆਈ ਹੈ। ਇਸ ਸੀਟ ’ਤੇ ਪਿਛਲੀਆਂ ਚੋਣਾਂ ’ਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੀ ਕੁੱਲ ਵੋਟ ਹਿੱਸੇਦਾਰੀ 32.78 ਫੀਸਦੀ ਰਹੀ ਸੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 63.60 ਫੀਸਦੀ ਵੋਟਾਂ ਮਿਲੀਆਂ ਸਨ। ਮੋਦੀ ਨੇ 674664 ਵੋਟਾਂ ਹਾਸਲ ਕਰ ਕੇ ਇਹ ਸੀਟ 479505 ਵੋਟਾਂ ਨਾਲ ਜਿੱਤੀ ਸੀ। ਦੂਜੇ ਨੰਬਰ ’ਤੇ ਆਈ ਸਪਾ ਦੀ ਸ਼ਾਲਿਨੀ ਯਾਦਵ ਨੂੰ 195159 ਅਤੇ ਤੀਜੇ ਨੰਬਰ ’ਤੇ ਰਹੇ ਕਾਂਗਰਸ ਉਮੀਦਵਾਰ ਅਜੇ ਰਾਏ ਨੂੰ ਪਿਛਲੀਆਂ ਚੋਣਾਂ ’ਚ 152548 ਵੋਟਾਂ ਮਿਲੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਸਟੇਬਲ ਦੇ 6 ਹਜ਼ਾਰ ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY