ਦੇਵਰੀਆ (ਭਾਸ਼ਾ) : ਸੋਮਵਾਰ ਸਵੇਰੇ ਛਪਰਾ ਤੋਂ ਮਥੁਰਾ ਜਾ ਰਹੀ ਐਕਸਪ੍ਰੈਸ ਟਰੇਨ ਵਿਚ ਸਫਰ ਕਰ ਰਹੇ ਯਾਤਰੀਆਂ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਕੋਚ ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਜਾਮ ਬਰੇਕਾਂ ਕਾਰਨ ਕੋਚ 'ਚੋਂ ਧੂੰਆਂ ਨਿਕਲ ਰਿਹਾ ਸੀ, ਜਿਸ ਨੂੰ ਤੁਰੰਤ ਠੀਕ ਕੀਤਾ ਗਿਆ।
ਇਹ ਘਟਨਾ ਗੌਰੀ ਬਾਜ਼ਾਰ ਅਤੇ ਬੈਤਲਪੁਰ ਰੇਲਵੇ ਸਟੇਸ਼ਨ ਦੇ ਵਿਚਕਾਰ ਮਥੁਰਾ ਸੁਪਰਫਾਸਟ ਐਕਸਪ੍ਰੈਸ ਟਰੇਨ 'ਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਨੂੰ ਰੋਕ ਦਿੱਤਾ ਗਿਆ ਅਤੇ ਗਾਰਡ ਅਤੇ ਡਰਾਈਵਰ ਨੇ ਤੁਰੰਤ ਸਮੱਸਿਆ ਦਾ ਹੱਲ ਕੀਤਾ। ਇਸ ਤੋਂ ਬਾਅਦ ਟਰੇਨ ਕਰੀਬ 30 ਮਿੰਟ ਦੀ ਦੇਰੀ ਨਾਲ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ। ਗੌਰੀ ਬਾਜ਼ਾਰ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਭਰਤ ਕੁਮਾਰ ਨੇ ਕਿਹਾ ਕਿ ਇੱਕ ਡੱਬੇ ਵਿੱਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲਣ ਤੋਂ ਬਾਅਦ, ਟਰੇਨ ਨੂੰ ਰੋਕਿਆ ਗਿਆ ਅਤੇ ਡਰਾਈਵਰ ਅਤੇ ਗਾਰਡ ਨੇ ਜਾਮ ਹੋਈਆਂ ਬ੍ਰੇਕਾਂ ਠੀਕ ਕਰ ਦਿੱਤੀਆਂ, ਜਿਸ ਕਾਰਨ ਧੂੰਆਂ ਨਿਕਲ ਰਿਹਾ ਸੀ। ਸਟੇਸ਼ਨ ਮਾਸਟਰ ਨੇ ਦੱਸਿਆ ਕਿ ਘਟਨਾ ਦੌਰਾਨ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਬ੍ਰੇਕਾਂ ਦੇ ਸਹੀ ਢੰਗ ਨਾਲ ਕੰਮ ਕਰਨ ਦੀ ਪੁਸ਼ਟੀ ਕਰਨ ਤੋਂ ਬਾਅਦ ਰੇਲਗੱਡੀ ਲਗਭਗ ਅੱਧਾ ਘੰਟਾ ਲੇਟ ਰਵਾਨਾ ਹੋਈ।
ਅੰਗਰੇਜ਼ਾਂ ਦੇ ਜ਼ਮਾਨੇ 'ਚ ਕਿਸਾਨਾਂ ਦੇ ਸ਼ੋਸ਼ਣ ਦੀ ਯਾਦ ਦਿਵਾ ਰਹੀ ਕੇਂਦਰ ਸਰਕਾਰ: ਸ਼ੈਲਜਾ
NEXT STORY