ਪਾਨੀਪਤ (ਸਚਿਨ)— ਨਸ਼ਾ ਇਨਸਾਨ ਨੂੰ ਹੈਵਾਨ ਬਣਾ ਦਿੰਦਾ ਹੈ, ਇਸ ਦਾ ਜਿਊਂਦਾ ਜਾਗਦਾ ਉਦਾਹਰਣ ਪਾਨੀਪਤ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸ਼ਰਾਬ ਦੇ ਨਸ਼ੇ ਵਿਚ ਉਸ ਨੇ ਪਹਿਲਾਂ ਆਪਣੀ ਪਤਨੀ ’ਤੇ ਠੰਡਾ ਪਣਾ ਪਾ ਕੇ ਉਸ ਨੂੰ ਬੈਲਟਾਂ ਨਾਲ ਕੁੱਟਿਆ ਅਤੇ ਉਸ ਮਗਰੋਂ ਆਪਣੇ 10 ਸਾਲ ਦੇ ਪੁੱਤਰ ’ਤੇ ਕਹਿਰ ਢਾਹਿਆ। ਨਸ਼ੇੜੀ ਪਿਤਾ ਨੇ ਡੰਡਿਆਂ ਨਾਲ ਮਾਸੂਮ ਨੂੰ ਇੰਨਾ ਕੁੱਟਿਆ ਕਿ ਉਹ ਅੱਧ ਮਰਿਆ ਹੋ ਗਿਆ ਅਤੇ ਫਿਰ ਉੱਥੋਂ ਦੌੜ ਗਿਆ। ਸ਼ਰਾਬੀ ਦੀ ਪਤਨੀ ਨੇ ਹਿੰਮਤ ਕਰ ਕੇ ਕਿਸੇ ਤਰ੍ਹਾਂ ਆਪਣੇ ਪੁੱਤਰ ਨੂੰ ਸਰਕਾਰੀ ਹਸਪਤਾਲ ਲੈ ਕੇ ਪਹੁੰਚੀ, ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਖ਼ਿਲਾਫ਼ ਪੁਲਸ ’ਚ ਮਾਮਲਾ ਦਰਜ ਕਰਵਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- PM ਮੋਦੀ ਬੋਲੇ- ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ ‘ਬਜਟ 2022’
ਪੀੜਤ ਮਹਿਲਾ ਪ੍ਰਵੀਨ ਨੇ ਦੱਸਿਆ ਕਿ 17 ਸਾਲ ਪਹਿਲਾਂ ਉਸ ਦਾ ਵਿਆਹ ਗੁਲਜਾਰ ਨਾਲ ਹੋਇਆ ਸੀ। ਪਤੀ ਸ਼ਰਾਬ ਪੀਣ ਦਾ ਆਦੀ ਹੈ। ਉਹ ਅਕਸਰ ਸ਼ਰਾਬ ਲਈ ਪੈਸਿਆਂ ਦੀ ਮੰਗ ਕਰਦਾ ਹੈ ਅਤੇ ਉਨ੍ਹਾਂ ਨਾਲ ਕੁੱਟਮਾਰ ਵੀ ਕਰਦਾ ਹੈ। ਬੀਤੇ ਦਿਨ ਵੀ ਪਤੀ ਨੇ ਕੁੱਟਮਾਰ ਕਰ ਕੇ ਧੀ ਨੂੰ ਬਾਹਰ ਕੱਢ ਦਿੱਤਾ। ਧੀ ਨੇ ਦੱਸਿਆ ਕਿ ਪਿਤਾ ਸ਼ਰਾਬ ਦੇ ਨਸ਼ੇ ਵਿਚ ਉਨ੍ਹਾਂ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਨੂੰ ਵੀ ਘਰੋਂ ਕੱਢ ਦਿੱਤਾ। ਓਧਰ ਡਾਕਟਰ ਕਵਿਤਾ ਨੇ ਦੱਸਿਆ ਕਿ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਬੱਚੇ ਦੇ ਹੱਥ-ਪੈਰ ਅਤੇ ਨੱਕ ’ਤੇ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਬਜਟ 2022: ਟਰਾਂਸਪੋਰਟ ਸਹੂਲਤ ਲਈ ਵੱਡੇ ਐਲਾਨ, ਪਟੜੀ ’ਤੇ ਦੌੜਨਗੀਆਂ 400 ‘ਵੰਦੇ ਭਾਰਤ ਟਰੇਨਾਂ’
ਉੱਥੇ ਹੀ ਜਾਂਚ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਥਾਣੇ ਵਿਚ ਬੱਚੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਹਸਪਤਾਲ ਪਹੁੰਚੇ ਅਤੇ ਡਿਊਟੀ ’ਤੇ ਮੌਜੂਦ ਡਾਕਟਰ ਤੋਂ ਬੱਚੇ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਫਿਲਹਾਲ ਬੱਚਾ ਠੀਕ ਹੈ ਅਤੇ ਉਸ ਨੂੰ ਵਧੇਰੇ ਸੱਟਾਂ ਲੱਗੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਬਜਟ 2022 ’ਤੇ ਟਿਕੈਤ ਦਾ ਤੰਜ- ‘ਲੱਗਦਾ ਸਰਕਾਰ ਫ਼ਸਲਾਂ ਦੀ MSP ’ਤੇ ਖਰੀਦ ਕਰਨਾ ਹੀ ਨਹੀਂ ਚਾਹੁੰਦੀ’
ਆਂਧਰਾ ਪ੍ਰਦੇਸ਼ ਦੇ ਇਸ ਸ਼ਹਿਰ 'ਚ ਮੌਜੂਦ ਹੈ 'ਜਿਨਾਹ ਟਾਵਰ', ਤਿਰੰਗੇ ਦੇ ਰੰਗ 'ਚ ਰੰਗਣ ਕਾਰਨ ਚੱਲ ਰਿਹੈ ਵਿਵਾਦ
NEXT STORY