ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਰਮੀ ਦੇ ਮਹੀਨਿਆਂ ਦੌਰਾਨ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੋਮਵਾਰ ਨੂੰ ਇਕ ਕਾਰਜ ਯੋਜਨਾ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨਾਲ ਮਿਲ ਕੇ ਇਸ ਵਾਰ ਵੀ ਅਸੀਂ 'Summer Action Plan' ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਾਂਗੇ। ਇਸ 'ਚ ਧੂੜ ਪ੍ਰਦਰਸ਼ਨ ਕੰਟਰੋਲ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਦਿੱਲੀ ਸਰਕਾਰ ਕੋਲ ਹਵਾ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ ਪਹਿਲਾਂ ਤੋਂ ਹੀ ਸਰਦੀਆਂ ਲਈ ਕਾਰਜ ਯੋਜਨਾ ਹੈ। ਸਰਦੀਆਂ ਲਈ ਯੋਜਨਾ 'ਚ ਪਰਾਲੀ ਸਾੜਨ, ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਅਤੇ ਉਦਯੋਗਿਕ ਅਤੇ ਵਾਹਨਾਂ ਤੋਂ ਹੋਣ ਵਾਲੇ ਨਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਕੇਜਰੀਵਾਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਗਰਮੀਆਂ ਦੀ ਯੋਜਨਾ 'ਚ 30 ਸਰਕਾਰੀ ਵਿਭਾਗਾਂ ਦੀ ਹਿੱਸੇਦਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਾਰਜ ਯੋਜਨਾ ਦਾ ਮੁੱਢਲਾ ਧਿਆਨ ਧੂੜ ਪ੍ਰਦਰਸ਼ਨ 'ਤੇ ਹੈ, ਜੋ ਸ਼ਹਿਰ ਦੀ ਵਿਗੜਦੀ ਹਵਾ ਗੁਣਵੱਤਾ 'ਚ ਮੁੱਖ ਤੌਰ 'ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ,''ਇਸ ਨਾਲ ਨਜਿੱਠਣ ਲਈ ਸਰਕਾਰ ਨੇ ਸੜਕ ਦੀ ਸਫ਼ਾਈ ਕਰਨ ਵਾਲੀਆਂ 84 ਮਸ਼ੀਨਾਂ, ਪਾਣੀ ਦਾ ਛਿੜਕਾਅ ਕਰਨ ਵਾਲੀਆਂ 609 ਮਸ਼ੀਨਾਂ ਅਤੇ 185 ਮੋਬਾਇਲ ਐਂਟੀ-ਸਮੋਗ ਗਨ ਖਰੀਦੀਆਂ ਹਨ। ਇਸ ਤੋਂ ਇਲਾਵਾ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਸੜਕ ਦੀ ਸਫ਼ਾਈ ਕਰਨ ਵਾਲੀਆਂ 70 ਏਕੀਕ੍ਰਿਤ ਮਸ਼ੀਨਾਂ ਅਤੇ ਪਾਣੀ ਦਾ ਛਿੜਕਾਅ ਕਰਨ ਵਾਲੀਆਂ 250 ਏਕੀਕ੍ਰਿਤ ਮਸ਼ੀਨਾਂ ਵੀ ਖਰੀਦੀਆਂ ਜਾ ਰਹੀਆਂ ਹਨ।
ਧੂੜ ਪ੍ਰਦਰਸ਼ਨ, ਖੁੱਲ੍ਹੇ 'ਚ ਕੂੜਾ ਸਾੜਨ ਅਤੇ ਉਦਯੋਗਿਕ ਖੇਤਰਾਂ 'ਚ ਕੂੜਾ ਸੁੱਟਣ 'ਤੇ ਰੋਕ ਲਗਾਉਣ ਲਈ ਗਸ਼ਤ ਦਲ ਗਠਿਤ ਕੀਤੇ ਗਏ ਹਨ। ਸਰਕਾਰ ਸ਼ਹਿਰ 'ਚ ਧੂੜ ਪ੍ਰਦਰਸ਼ਨ ਦੀ ਨਿਗਰਾਨੀ ਲਈ ਦਿਨ ਅਤੇ ਰਾਤ ਦੌਰਾਨ 225 ਅਤੇ 159 ਟੀਮਾਂ ਤਾਇਨਾਤ ਕਰੇਗੀ। ਵੱਧ ਪ੍ਰਦੂਸ਼ਣ ਵਾਲੇ 13 ਸਥਾਨਾਂ 'ਤੇ ਵੱਖ-ਵੱਖ ਅਧਿਐਨ ਕੀਤੇ ਜਾਣਗੇ ਅਤੇ ਇਨ੍ਹਾਂ 'ਚੋਂ ਹਰੇਕ ਸਥਾਨ 'ਤੇ ਇਕ ਹਵਾ ਪ੍ਰਯੋਗਸ਼ਾਲਾ ਤਾਇਨਾਤ ਕੀਤੀ ਜਾਵੇਗੀ। ਧੂੜ ਪ੍ਰਦੂਸ਼ਣ 'ਤੇ ਰਕੋ ਲਈ 500 ਵਰਗ ਮੀਟਰ ਤੋਂ ਵੱਡੇ ਨਿਰਮਾਣ ਸਥਾਨਾਂ 'ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਕੂੜਾ ਸਥਾਨਾਂ 'ਤੇ ਅੱਗ ਦੀਆਂ ਘਟਨਾਵਾਂ ਰੋਕਣ ਲਈ ਇਕ ਮਾਨਕ ਸੰਚਾਲਨ ਪ੍ਰਕਿਰਿਆ ਤਿਆਰ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਇਕ ਜਗ੍ਹਾ ਤੋਂ ਕੱਢ ਕੇ ਹੋਰ ਕਿਸੇ ਜਗ੍ਹਾ ਲਗਾਏ ਗਏ ਦਰੱਖਤਾਂ ਦੇ ਬਚੇ ਰਹਿਣ ਦੀ ਦਰ 'ਚ ਸੁਧਾਰ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ, ਜਦੋਂ ਕਿ ਦੇਸ਼ ਦੇ ਹੋਰ ਹਿੱਸਿਆਂ 'ਚ ਸਥਿਤੀ ਹੋਰ ਖ਼ਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2016 ਅਤੇ 2022 ਦਰਮਿਆਨ ਹਵਾ ਪ੍ਰਦੂਸ਼ਣ 'ਚ 30 ਫੀਸਦੀ ਦੀ ਕਮੀ ਆਈ ਹੈ ਅਤੇ ਗੰਭੀਰ ਹਵਾ ਗੁਣਵੱਤਾ ਵਾਲੇ ਦਿਨਾਂ ਦੀ ਗਿਣਤੀ 2016 'ਚ 26 ਤੋਂ ਘੱਟ ਕੇ 2022 'ਚ ਸਿਰਫ਼ 6 ਹੋ ਗਈ।
J&K 'ਚ ਪਿਛਲੇ 3 ਸਾਲਾਂ 'ਚ 805 ਪਾਸਪੋਰਟ ਅਰਜ਼ੀਆਂ ਹੋਈਆਂ ਖਾਰਜ, ਜਾਣੋ ਵਜ੍ਹਾ
NEXT STORY