ਨਵੀਂ ਦਿੱਲੀ- ਦੇਖਭਾਲ ਕਰਨਾ ਕਦੇ ਆਸਾਨ ਨਹੀਂ ਹੁੰਦਾ ਅਤੇ ਗੱਲ ਜਦੋਂ ਅਜਿਹੀ ਮਹਾਮਾਰੀ ਦੀ ਹੋਵੇ, ਜਿੱਥੇ ਦੇਖਭਾਲ ਕਰਨ ਵਾਲੇ ਖ਼ੁਦ ਹੀ ਅਸਵਸਥ ਹੋਣ ਜਾਂ ਉਨ੍ਹਾਂ ਦੇ ਸੰਕਰਮਣ ਦੀ ਲਪੇਟ 'ਚ ਆਉਣ ਦਾ ਖ਼ਤਰਾ ਹੋਵੇ ਤਾਂ ਨਾ ਸਿਰਫ਼ ਸਰੀਰਕ ਤਣਾਅ ਸਗੋਂ ਮਾਨਸਿਕ ਤਣਾਅ ਵੀ ਵਧ ਜਾਂਦਾ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਸੰਕਰਮਣ ਫ਼ੈਲਣ 'ਤੇ ਬੀਮਾਰ ਲੋਕਾਂ ਦੀ ਦੇਖਭਾਲ ਕਰਨ ਵਾਲਿਆਂ 'ਤੇ ਦਬਾਅ ਵਧ ਗਿਆ, ਭਾਵੇਂ ਉਹ ਪਤੀ-ਪਤਨੀ ਹੋਣ, ਬੱਚੇ ਹੋਣ ਜਾਂ ਮਾਤਾ-ਪਿਤਾ ਅਤੇ ਉਹ ਹੁਣ ਵੀ ਇਸ ਬੀਮਾਰੀ ਦੇ ਤਣਾਅ ਨਾਲ ਜੂਝ ਰਹੇ ਹਨ। ਵਧਦੇ ਤਾਪਮਾਨ, ਸਿਰ ਦਰਦ ਅਤੇ ਸਰੀਰ ਦਰਦ ਦੇ ਬਾਵਜੂਦ ਦੇਖਭਾਲ ਕਰਨ ਵਾਲੇ ਲੋਕਾਂ ਨੂੰ ਹਫ਼ਤਿਆਂ ਤੱਕ ਆਪਣੇ ਮਰੀਜ਼ਾਂ ਲਈ ਖਾਣਾ ਪਕਾਉਣਾ ਪਿਆ ਅਤੇ ਘਰ ਦੀ ਸਾਫ਼-ਸਫ਼ਾਈ ਕਰਨੀ ਪਈ ਅਤੇ ਸਭ ਤੋਂ ਵੱਡੀ ਗੱਲ ਉਨ੍ਹਾਂ ਨੂੰ ਸਭ ਕੁਝ ਇੰਨੀ ਸਾਵਧਾਨੀ ਨਾਲ ਕਰਨਾ ਪਿਆ ਕਿ ਉਹ ਖ਼ੁਦ ਸੰਕ੍ਰਮਿਤ ਨਾ ਹੋ ਜਾਣ। ਆਪਣੇ ਪਿਤਾ ਮਧੁਰਕਰ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ 34 ਸਾਲਾ ਭੂਸ਼ਣ ਸ਼ਿੰਦੇ ਨੇ ਕਿਹਾ,''ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ ਦੀ ਦੇਖਭਾਲ ਕਰਨ ਦੇ ਤੌਰ 'ਤੇ ਸਭ ਤੋਂ ਵੱਡੀ ਚੁਣੌਤੀ ਉੱਥਲ-ਪੁਥਲ ਦੀ ਸਥਿਤੀ 'ਚ ਵੀ ਦਿਮਾਗ਼ ਸ਼ਾਂਤ ਰੱਖਣਾ ਹੈ।'' ਬੀਮਾਰੀ ਕਾਰਨ ਏਕਾਂਤਵਾਸ ਅਤੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਦੇ ਮਦਦ ਨਾ ਕਰਨ ਸਕਣ ਕਾਰਨ ਮਾਨਸਿਕ ਦਬਾਅ ਵਧਦਾ ਹੈ।
ਮੁੰਬਈ ਦੇ ਰਹਿਣ ਵਾਲੇ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਦੋਹਾਂ ਨੂੰ ਹੀ ਬੁਖ਼ਾਰ, ਖੰਘ ਅਤੇ ਸਰੀਰ ਦਰਦ ਦੇ ਹਲਕੇ ਲੱਛਣ ਦਿੱਸਣੇ ਸ਼ੁਰੂ ਹੋਏ ਸਨ ਪਰ ਜਲਦ ਹੀ ਉਨ੍ਹਾਂ ਦੇ 65 ਸਾਲਾ ਪਿਤਾ ਦੀ ਹਾਲਤ ਵਿਗੜਨ ਲੱਗੀ। ਬਾਅਦ 'ਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਸਭ ਤੋਂ ਤਣਾਅਪੂਰਨ ਉਹ ਦੌਰ ਰਿਹਾ, ਜਦੋਂ ਰੇਮਡੇਸੀਵਿਰ ਟੀਕੇ ਲਈ ਭੱਜ-ਦੌੜ ਕਰਨੀ ਪਈ ਅਤੇ ਉਹ ਵੀ ਨਾ ਸਿਰਫ਼ ਆਪਣੇ ਪਿਤਾ ਦੇ ਇਲਾਜ ਲਈ ਸਗੋਂ ਆਪਣੇ 83 ਸਾਲਾ ਅੰਕਲ ਅਤੇ ਇਕ ਰਿਸ਼ਤੇਦਾਰ ਲਈ ਵੀ, ਜੋ ਉਸੇ ਸਮੇਂ ਬੀਮਾਰ ਪਏ ਸਨ। ਉਨ੍ਹਾਂ ਕਿਹਾ,''ਰੇਮਡੇਸੀਵਿਰ ਦੀ ਵਿਵਸਥਾ ਕਰਨ ਦੀ ਭੱਜ-ਦੌੜ 'ਚ ਮੈਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਥਿਤੀ ਨੂੰ ਅਣਦੇਖਾ ਕਰਨਾ ਪਿਆ ਅਤੇ ਇਸ ਦਾ ਅਸਰ ਮੇਰੇ ਸਰੀਰ 'ਤੇ ਪਿਆ।'' ਇਸ ਗੱਲ ਨੂੰ 2 ਮਹੀਨੇ ਬੀਤ ਚੁਕੇ ਹਨ ਪਰ ਸੰਘਰਸ਼ ਹਾਲੇ ਵੀ ਜਾਰੀ ਹੈ। ਮਨੋ ਵਿਗਿਆਨੀ ਜੋਤੀ ਕਪੂਰ ਨੇ ਕਿਹਾ ਕਿ ਬੀਮਾਰੀ ਨਾਲ ਜੂਝਣ ਦਾ ਸੰਘਰ ਕਿਤੇ ਜ਼ਿਆਦਾ ਸਮੇਂ ਤੱਕ ਰਹਿ ਸਕਦਾ ਹੈ। ਉਨ੍ਹਾਂ ਕਿਹਾ,''ਇਸ ਦਾ ਦੇਖਭਾਲ ਕਰਨ ਵਾਲੇ ਲੋਕਾਂ 'ਤੇ ਕਿਤੇ ਜ਼ਿਆਦਾ ਮਨੋ ਵਿਗਿਆਨੀ ਅਸਰ ਪਿਆ ਹੈ। ਕੋਰੋਨਾ ਮਰੀਜ਼ਾਂ'ਚ ਤਣਾਅਵਧਣ, ਪੈਨਿਕ ਅਟੈਕ ਦੇ ਮਾਮਲੇ ਵਧ ਗਏ ਹਨ।''
ਜੈਸ਼ੰਕਰ ਨੇ ਕਿਹਾ- 'ਕੀ ਭਾਰਤ ਤੇ ਚੀਨ ਆਪਸੀ ਸੰਵੇਦਨਸ਼ੀਲਤਾ ਤੇ ਸਤਿਕਾਰ ਦੇ ਆਧਾਰ 'ਤੇ ਸਬੰਧ ਬਣਾ ਸਕਦੇ ਹਨ?'
NEXT STORY