ਸੋਲਨ—ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ 'ਚ ਇੱਕ ਹੀ ਦਿਨ ਚੋਣ ਜਨਸਭਾ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਇੱਕ ਦੂਜੇ 'ਤੇ ਨਿਸ਼ਾਨਾ ਵਿੰਨ੍ਹਣਗੇ।10 ਮਈ ਨੂੰ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਜਨਸਭਾ ਲਈ ਜ਼ਿਲਾ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਠੋਡੋ ਮੈਦਾਨ ਅਤੇ ਰਾਹੁਲ ਗਾਂਧੀ ਲਈ ਪੁਲਸ ਮੈਦਾਨ ਬੁਕ ਕਰਵਾਉਣ ਦੀ ਆਗਿਆ ਮੰਗੀ ਹੈ। ਰਾਹੁਲ ਗਾਂਧੀ ਦੀ ਰੈਲੀ ਦੁਪਹਿਰ 12 ਵਜੇ ਅਤੇ ਪੀ. ਐੱਮ. ਮੋਦੀ ਦੀ ਰੈਲੀ 2 ਵਜੇ ਕਰਵਾਉਣ ਦੀ ਤਿਆਰੀ ਹੈ।
ਜੇਕਰ ਦੋਵੇਂ ਪਾਰਟੀਆਂ ਇੱਕ ਹੀ ਦਿਨ ਦਿੱਗਜ਼ ਨੇਤਾਵਾਂ ਦੀਆਂ ਰੈਲੀਆਂ ਕਰਵਾਉਣ 'ਤੇ ਟਿਕੀਆਂ ਰਹੀਆਂ ਤਾਂ ਸਿਰਫ 2 ਕਿਲੋਮੀਟਰ ਦੇ ਦਾਇਰੇ 'ਚ ਦੋ ਵੱਡੀਆਂ ਰੈਲੀਆਂ ਇੱਕਠੀਆਂ ਦੇਖਣ ਨੂੰ ਮਿਲਣਗੀਆਂ। ਭਾਜਪਾ ਅਤੇ ਕਾਂਗਰਸ ਦੀ ਇਸ ਕਵਾਇਦ ਤੋਂ ਸੁਰੱਖਿਆ ਏਜੰਸੀਆਂ ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਚੰਦਰ ਮੋਹਨ ਨੇ ਦੱਸਿਆ ਹੈ ਕਿ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਲਨ ਦੇ ਠੋਡੋ ਮੈਦਾਨ 'ਚ ਰੈਲੀ ਲਈ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਅਤੇ ਇਸ ਦਿਨ ਹੀ ਭਾਜਪਾ ਦੀ ਰੈਲੀ ਹੋਵੇਗੀ। ਦੂਜੇ ਪਾਸੇ ਕਾਂਗਰਸ ਸੂਬਾ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਦੇ ਰਾਜਨੀਤਿਕ ਸਕੱਤਕ ਹਰਿਕ੍ਰਿਸ਼ਣ ਹਿਮਰਾਲ ਨੇ ਦੱਸਿਆ ਹੈ ਕਿ ਸੋਲਨ ਦੇ ਪੁਲਸ ਮੈਦਾਨ 'ਚ ਰਾਹੁਲ ਗਾਂਧੀ ਦੀ ਰੈਲੀ ਲਈ ਜ਼ਿਲਾ ਕਮਿਸ਼ਨ ਅਧਿਕਾਰੀ ਅਤੇ ਪੁਲਸ ਇੰਸਪੈਕਟਰ ਨੂੰ ਈ-ਮੇਲ ਕਰ ਮਨਜ਼ੂਰੀ ਮੰਗੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਰਾਹੁਲ ਗਾਂਧੀ ਨੇ 13 ਮਈ ਦਾ ਸਮਾਂ ਹਿਮਾਚਲ ਨੂੰ ਦਿੱਤਾ ਹੈ। ਸ਼ਡਿਊਲ 'ਚ ਬਦਲਾਅ ਕਰਨਾ ਮੁਸ਼ਕਿਲ ਹੈ।
ਮਾਲਾ, ਹੈਲੇਨ, ਨਰਗਿਸ : ਕਿਵੇਂ ਰੱਖੇ ਜਾਂਦੇ ਹਨ ਚੱਕਰਵਾਤੀ ਤੂਫਾਨਾਂ ਦੇ ਨਾਂ?
NEXT STORY