ਅਰਾਮਬਾਗ (ਪੱਛਮੀ ਬੰਗਾਲ), (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸੰਦੇਸ਼ਖਾਲੀ ’ਚ ਔਰਤਾਂ ਉੱਤੇ ਹੋਏ ਅੱਤਿਆਚਾਰ ਨੂੰ ਲੈ ਕੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਅਤੇ ਸਮੁੱਚੀ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ’ਚ ਹੈ।
ਹੁਗਲੀ ਜ਼ਿਲੇ ਦੇ ਅਰਾਮਬਾਗ ’ਚ ਇਕ ਰੈਲੀ ’ਚ ਉਨ੍ਹਾਂ ਸੰਦੇਸ਼ਖਾਲੀ ਘਟਨਾਵਾਂ ’ਤੇ ਚੁੱਪ ਰਹਿਣ ਲਈ ਵਿਰੋਧੀ ਗਠਜੋੜ ਇੰਡੀਆ’ ਦੀ ਆਲੋਚਨਾ ਕੀਤੀ ਤੇ ਕਿਹਾ ਇਸ ਦੇ ਆਗੂ ਗਾਂਧੀ ਦੇ ਤਿੰਨ ਬਾਂਦਰਾਂ ਵਾਂਗ ਸੰਦੇਸ਼ਖਾਲੀ ਕਾਂਡ ਨੂੰ ਲੈ ਕੇ ਅੱਖਾਂ, ਕੰਨ ਤੇ ਮੂੰਹ ਬੰਦ ਕਰ ਕੇ ਬੈਠੇ ਹਨ।
ਉਨ੍ਹਾਂ ਕਿਹਾ ਕਿ ਪ੍ਰਾਪਤੀਆਂ ਦਰਮਿਆਨ ਪੂਰਾ ਦੇਸ਼ ਅੱਜ ਬੰਗਾਲ ਦੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਮਾਂ, ਮਾਟੀ ਤੇ ਮਾਨੁਸ਼ ਦਾ ਢੋਲ ਵਜਾਉਣ ਵਾਲੀ ਤ੍ਰਿਣਮੂਲ ਕਾਂਗਰਸ ਨੇ ਸੰਦੇਸ਼ਖਾਲੀ ਦੀਆਂ ਭੈਣਾਂ ਨਾਲ ਕੀ ਕੀਤਾ, ਇਹ ਵੇਖ ਕੇ ਪੂਰਾ ਦੇਸ਼ ਦੁਖੀ ਤੇ ਗੁੱਸੇ ’ਚ ਹੈ। ਤ੍ਰਿਣਮੂਲ ਸ ਨੇ ਸੰਦੇਸ਼ਖਾਲੀ ਦੀਆਂ ਭੈਣਾਂ ਨਾਲ ਜੋ ਕੀਤਾ, ਉਹ ਸ਼ਰਮਨਾਕ ਹੈ।
ਤ੍ਰਿਣਮੂਲ ਸਰਕਾਰ ’ਤੇ ਹਰ ਖੇਤਰ ’ਚ ਭ੍ਰਿਸ਼ਟ ਹੋਣ ਦਾ ਦੋਸ਼ ਲਾਉਂਦੇ ਹੋਏ ਮੋਦੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਲਈ ਸੰਦੇਸ਼ਖਾਲੀ ’ਚ ਤ੍ਰਿਣਮੂਲ ਵਲੋਂ ਸਤਾਏ ਗਏ ਲੋਕਾਂ ਨਾਲ ਖੜੇ ਹੋਣ ਦੀ ਬਜਾਏ ਭ੍ਰਿਸ਼ਟ ਅਤੇ ਤੁਸ਼ਟੀਕਰਨ ਦੀ ਸਿਆਸਤ ਦੀ ਹਮਾਇਤ ਕਰਨੀ ਵਧੇਰੇ ਜ਼ਰੂਰੀ ਹੈ। ਤ੍ਰਿਣਮੂਲ ਨੂੰ ਭਰੋਸਾ ਹੈ ਕਿ ਉਸ ਨੂੰ ਘੱਟ ਗਿਣਤੀਆਂ ਦਾ ਸਮਰਥਨ ਹੈ, ਪਰ ਮੁਸਲਮਾਨ ਵੀ ਤ੍ਰਿਣਮੂਲ ਦੇ ਗੁੰਡਾ ਰਾਜ ਵਿਰੁੱਧ ਵੋਟ ਪਾਉਣਗੇ।
ਦਰਦਨਾਕ ਹਾਦਸਾ; ਜਨਮ ਦਿਨ ਪਾਰਟੀ ਦੌਰਾਨ ਸਵੀਮਿੰਗ ਪੂਲ 'ਚ ਡੁੱਬਣ ਨਾਲ 5 ਸਾਲਾ ਮਾਸੂਮ ਦੀ ਮੌਤ
NEXT STORY