ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਵਿਦੇਸ਼ਾਂ 'ਚ ਸਥਿਤ ਕੰਪਨੀਆਂ 'ਚ ਕੰਮ ਦੌਰਾਨ ਹੋਏ ਹਾਦਸਿਆਂ 'ਚ ਲਗਭਗ 1509 ਭਾਰਤੀਆਂ ਦੀ ਮੌਤ ਹੋ ਗਈ। ਲੋਕ ਸਭਾ ਨੂੰ ਵਿਜੇ ਬਘੇਲ ਅਤੇ ਅਰੁਣ ਸਾਵ ਦੇ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਂਬਰਾਂ ਨੇ ਪਿਛਲੇ ਤਿੰਨ ਸਾਲਾਂ 'ਚ ਨੌਕਰੀ ਲਈ ਵਿਦੇਸ਼ ਗਏ ਅਤੇ ਉੱਥੇ ਕੰਪਨੀਆਂ 'ਚ ਕੰਮ ਦੌਰਾਨ ਜਾਨ ਗੁਆਉਣ ਵਾਲੇ ਭਾਰਤੀਆਂ ਦੀ ਗਿਣਤੀ ਬਾਰੇ ਜਾਣਕਾਰੀ ਮੰਗੀ ਸੀ। ਸਰਕਾਰ ਵਲੋਂ ਲੋਕ ਸਭਾ 'ਚ ਪੇਸ਼ ਅੰਕੜਿਆਂ ਅਨੁਸਾਰ, ਜਿਨ੍ਹਾਂ ਦੇਸ਼ਾਂ ਤੋਂ ਪੈਂਡਿੰਗ ਮਾਮਲਿਆਂ 'ਚ ਮੁਆਵਜ਼ੇ ਦੇ ਦਾਅਵਿਆਂ ਦੀ ਪ੍ਰਕਿਰਿਆ ਚੱਲ ਰਹੀ ਹੈ, ਉਨ੍ਹਾਂ 'ਚ ਕਤਰ 'ਚ 81 ਮਾਮਲੇ, ਸਾਊਦੀ ਅਰਬ 'ਚ 31, ਸਿੰਗਾਪੁਰ 'ਚ 26, ਸੰਯੁਕਤ ਅਰਬ ਅਮੀਰਾਤ 'ਚ 26, ਕੁਵੈਤ 'ਚ 21, ਸੂਡਾਨ 'ਚ 20, ਮਲੇਸ਼ੀਆ 'ਚ 17, ਓਮਾਨ 'ਚ 5, ਬਹਿਰੀਨ 'ਚ 4, ਅਜਰਬੈਜਾਨ-ਪੁਰਤਗਾਲ 'ਚ 3-3 ਮਾਮਲੇ ਸ਼ਾਮਲ ਹਨ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਦੇਸ਼ 'ਚ ਘਟੀ ਕੋਰੋਨਾ ਦੀ ਰਫ਼ਤਾਰ, ਹੁਣ ਤੱਕ ਇੰਨੇ ਲੋਕਾਂ ਨੇ ਗੁਆਈ ਜਾਨ
ਮੰਤਰੀ ਨੇ ਦੱਸਿਆ ਕਿ ਤਿੰਨ ਸਾਲਾਂ ਦੌਰਾਨ ਵਿਦੇਸ਼ਾਂ 'ਚ ਸਥਿਤ ਕੰਪਨੀਆਂ 'ਚ ਕੰਮ ਦੌਰਾਨ ਹੋਏ ਹਾਦਸਿਆਂ 'ਚ ਲਗਭਗ 1509 ਭਾਰਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 241 ਪੈਂਡਿੰਗ ਮਾਮਲਿਆਂ 'ਚ ਮੌਤ ਦੇ ਕਾਰਨ ਮੁਆਵਜ਼ੇ ਦੇ ਦਾਅਵਿਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਮੁਰਲੀਧਰਨ ਨੇ ਕਿਹਾ ਕਿ ਭਾਰਤ ਨੇ ਅਜਿਹੇ ਪ੍ਰਵਾਸੀ ਮਜ਼ਦੂਰਾਂ ਲਈ 'ਪ੍ਰਵਾਸੀ ਭਾਰਤੀ ਬੀਮਾ ਯੋਜਨਾ' ਸ਼ੁਰੂ ਕੀਤੀ ਹੈ, ਜਿਨ੍ਹਾਂ 'ਚ ਪ੍ਰਵਾਸ ਦਾ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਸਾਲ 2017 'ਚ ਹੋਰ ਮਜ਼ਬੂਤ ਬਣਾਇਆ ਗਿਆ ਤਾਂ ਕਿ ਇਹ ਭਾਰਤੀ ਪ੍ਰਵਾਸੀ ਮਜ਼ਦੂਰਾਂ ਲਈ ਲਾਭਦਾਇਕ ਹੋ ਸਕੇ। ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਇਹ ਯੋਜਨਾ 2-3 ਸਾਲ ਦੀ ਮਿਆਦ ਲਈ 275 ਰੁਪਏ ਅਤੇ 375 ਰੁਪਏ ਦੇ ਮਾਮੂਲੀ ਪ੍ਰੀਮੀਅਮ 'ਤੇ ਮੌਤ ਜਾਂ ਅਸਥਾਈ ਦਿਵਯਾਂਗਤਾ ਦੇ ਮਾਮਲੇ 'ਚ 10 ਲੱਖ ਰੁਪਏ ਦਾ ਬੀਮਾ ਕਵਰ ਅਤੇ ਕੁਝ ਸੀਮਿਤ ਲਾਭ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕਈ ਦੇਸ਼ਾਂ 'ਚ ਅਜਿਹੇ ਮਾਮਲਿਆਂ ਨੂੰ, ਮੇਜ਼ਬਾਨ ਦੇਸ਼ਾਂ ਦੇ ਸਥਾਨਕ ਕਾਨੂੰਨਾਂ ਅਨੁਸਾਰ ਸਿੱਧੇ ਮਾਲਕਾਂ ਅਤੇ ਮ੍ਰਿਤਕ ਦੇ ਪਰਿਵਾਰਾਂ ਵਿਚਾਲੇ ਨਿਪਟਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
NGT ਨੇ ਹਿੰਦੁਸਤਾਨ ਜ਼ਿੰਕ 'ਤੇ 25 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
NEXT STORY