ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੌਰੇ ’ਤੇ ਆਏ ਆਪਣੇ ਬ੍ਰਿਟਿਸ਼ ਸਮਅਹੁਦਾ ਬੋਰਿਸ ਜਾਨਸਨ ਨਾਲ ਰੱਖਿਆ, ਵਪਾਰ ਅਤੇ ਸਾਫ ਊਰਜਾ ਦੇ ਖੇਤਰ ’ਚ ਆਪਸੀ ਸਹਿਯੋਗ ਨੂੰ ਹੋਰ ਵਿਸਤਾਰ ਦੇਣ ਲਈ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫਤਰ (PMO) ਨੇ ਇਕ ਟਵੀਟ ’ਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੋਰਿਸ ਜਾਨਸਨ ਨੇ ਨਵੀਂ ਦਿੱਲੀ ’ਚ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਸਹਿਯੋਗ ਨੂੰ ਉਤਸ਼ਾਹ ਦੇਣ ਦੇ ਰਸਤਿਆਂ ਬਾਰੇ ਚਰਚਾ ਕੀਤੀ।
ਗੱਲਬਾਤ ਤੋਂ ਪਹਿਲਾਂ ਬ੍ਰਿਟੇਨ ਨੇ ਕਿਹਾ ਕਿ ਉਹ ਭਾਰਤ ਨੂੰ ਬਿਹਤਰੀਨ ਬ੍ਰਿਟਿਸ਼ ਐਡਵਾਂਸਡ ਲੜਾਕੂ ਜਹਾਜ਼ ਬਣਾਉਣ ਬਾਰੇ ਜਾਣਕਾਰੀ ਦੇਵੇਗਾ ਅਤੇ ਹਿੰਦ ਮਹਾਸਾਗਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਦੀਆਂ ਤਕਨੀਕੀ ਲੋੜਾਂ ਦਾ ਸਮਰਥਨ ਕਰੇਗਾ। ਬ੍ਰਿਟੇਨ ਦੇ ਹਾਈ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਆਉਣ ਵਾਲੇ ਦਹਾਕਿਆਂ ’ਚ ਭਾਰਤ ਨਾਲ ਇਕ ਵੱਡੀ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਦੇ ਸਮਰਥਨ ’ਚ ਬ੍ਰਿਟੇਨ ਭਾਰਤ ਨੂੰ ਇਕ ਓਪਨ ਜਨਰਲ ਐਕਸਪੋਰਟ ਲਾਇਸੈਂਸ (ਓ.ਜੀ.ਈ.ਐੱਲ) ਜਾਰੀ ਕਰੇਗਾ, ਜਿਸ ਨਾਲ ਨੌਕਰਸ਼ਾਹੀ ਘੱਟ ਹੋਵੇਗੀ ਅਤੇ ਰੱਖਿਆ ਖਰੀਦ ਲਈ ਸਪਲਾਈ ਦਾ ਸਮਾਂ ਘਟ ਹੋਵੇਗਾ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰੂਸ-ਯੂਕਰੇਨ ਯੁੱਧ ਦੇ ਪਿਛੋਕੜ 'ਚ ਵੀਰਵਾਰ ਨੂੰ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚੇ। ਹਾਈ ਕਮਿਸ਼ਨ ਨੇ ਜਾਨਸਨ ਦੇ ਹਵਾਲੇ ਤੋਂ ਕਿਹਾ ਕਿ ਦੁਨੀਆ ਨੂੰ ਤਾਨਾਸ਼ਾਹ ਦੇਸ਼ਾਂ ਤੋਂ ਵੱਧ ਰਹੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਲੋਕਤੰਤਰ ਨੂੰ ਕਮਜ਼ੋਰ ਕਰਨਾ, ਮੁਕਤ ਵਪਾਰ ਨੂੰ ਖਤਮ ਕਰਨਾ ਅਤੇ ਪ੍ਰਭੂਸੱਤਾ ਨੂੰ ਕੁਚਲਣਾ ਚਾਹੁੰਦੇ ਹਨ। ਇਨ੍ਹਾਂ ਤੂਫ਼ਾਨੀ ਸਮੁੰਦਰਾਂ ’ਚ ਭਾਰਤ ਨਾਲ ਬਰਤਾਨੀਆ ਦੀ ਭਾਈਵਾਲੀ ਚਮਕ ਰਹੀ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਯੂਕੇ ਅਤੇ ਭਾਰਤ ਕਿਫਾਇਤੀ ਹਰੇ ਹਾਈਡ੍ਰੋਜਨ ’ਤੇ ਕੰਮ ਨੂੰ ਤੇਜ਼ ਕਰਨ ਲਈ ਇੱਕ ਵਰਚੁਅਲ ਹਾਈਡ੍ਰੋਜਨ ਵਿਗਿਆਨ ਅਤੇ ਨਵੀਨਤਾ ਹੱਬ ਦੀ ਸ਼ੁਰੂਆਤ ਕਰ ਰਹੇ ਹਨ।
ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ 1300 ਕਰੋੜ ਰੁਪਏ ਦੀ 260 ਕਿਲੋ ਹੈਰੋਇਨ ਬਰਾਮਦ
NEXT STORY