ਨਵੀਂ ਦਿੱਲੀ— ਤ੍ਰਿਪੁਰਾ 'ਚ ਇਤਿਹਾਸਕ ਜਿੱਤ ਅਤੇ ਨਗਾਲੈਂਡ ਅਤੇ ਮੇਘਾਲਿਆ 'ਚ ਭਾਜਪਾ ਗਠਜੋੜ ਦੀ ਸਰਕਾਰ ਤੋਂ ਬਾਅਦ ਦਿੱਲੀ ਭਾਜਪਾ ਸੰਸਦ ਦਲ ਦੀ ਬੈਠਕ ਹੋਈ। ਬੈਠਕ 'ਚ ਉੱਤਰ-ਪੂਰਬ 'ਚ ਜਿੱਤ ਦੀ ਖੁਸ਼ੀ ਮਨਾਉਣ ਲਈ ਪੀ.ਐੱਮ. ਮੋਦੀ ਸਮੇਤ ਕਈ ਸੀਨੀਅਰ ਭਾਜਪਾ ਨੇਤਾ ਗਲੇ 'ਚ ਉੱਤਰ-ਪੂਰਬ ਦਾ ਰਵਾਇਤੀ ਪਟਕਾ ਪਾ ਕੇ ਆਏ। ਪੀ.ਐੱਮ. ਨੇ ਤ੍ਰਿਪੁਰਾ 'ਚ ਜਿੱਤ ਨੂੰ ਵਿਚਾਰਧਾਰਾ ਦੀ ਜਿੱਤ ਦੱਸਿਆ। ਪੀ.ਐੱਮ. ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ,''ਹਿੰਸਾ ਦੀ ਰਾਜਨੀਤੀ ਅਤੇ ਨਫ਼ਰਤ ਦੀ ਰਾਜਨੀਤੀ ਅੱਜ ਦੇ ਦਿਨ ਦੇਸ਼ ਭਰ 'ਚ ਆਮ ਜਨਤਾ ਉਸ ਨੂੰ ਨਕਾਰ ਰਹੀ ਹੈ। ਇਸ ਦਾ ਇਕ ਬਹੁਤ ਵੱਡਾ ਉਦਾਹਰਣ ਹੈ ਤ੍ਰਿਪੁਰਾ। ਤ੍ਰਿਪੁਰਾ 'ਚ ਭਾਜਪਾ ਦੀ ਜਿੱਤ ਲੈਫਟ ਦੀ ਹਿੰਸਕ ਵਿਚਾਰਧਾਰਾ 'ਤੇ ਭਾਜਪਾ ਦੇ ਵਿਚਾਰ ਦੀ ਜਿੱਤ ਹੈ।'' ਸੰਸਦੀ ਦਲ ਦੀ ਬੈਠਕ 'ਚ ਪੀ.ਐੱਮ. ਮੋਦੀ ਦਾ ਸੰਸਦ ਮੈਂਬਰਾਂ ਨੇ ਮਠਿਆਈ ਖੁਆ ਕੇ ਸਵਾਗਤ ਕੀਤਾ। ਮੋਦੀ ਨੇ ਵੀ ਭਾਜਪਾ ਦੇ ਮਾਰਗਦਰਸ਼ਕ ਮੰਡਲ ਦੇ ਮੈਂਬਰ ਲਾਲਕ੍ਰਿਸ਼ਨ ਅਡਵਾਨੀ ਨੂੰ ਮਠਿਆਈ ਖੁਆਈ।
ਬਜਟ ਸੈਸ਼ਨ ਪਾਰਟ-2 ਦੀ ਤਿਆਰੀ
ਉੱਤਰ-ਪੂਰਬ ਦੇ 3 ਰਾਜਾਂ ਦੇ ਨਤੀਜੇ ਭਾਜਪਾ ਲਈ ਉਤਸ਼ਾਹਜਨਕ ਹਨ। ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ. ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ਦੇ ਦੂਜੇ ਰਾਊਂਡ 'ਚ ਵਿਰੋਧੀ ਧਿਰ ਦੇ ਦੋਸ਼ਾਂ ਅਤੇ ਹਮਲੇ ਦਾ ਜਵਾਬ ਦੇਣ ਲਈ ਸਹੀ ਰਣਨੀਤੀ ਨਾਲ ਅੱਗੇ ਵਧਣ ਲਈ ਕਿਹਾ। ਮੀਡੀਆ ਰਿਪੋਰਟਸ ਅਨੁਸਾਰ,''ਭਾਜਪਾ ਦੀ ਸੰਸਦੀ ਦਲ ਦੀ ਬੈਠਕ 'ਚ ਉੱਤਰ-ਪੂਰਬ ਦੇ ਚੋਣ ਨਤੀਜਿਆਂ ਨਾਲ ਆਉਣ ਵਾਲੀਆਂ ਰਾਜ ਸਭਾ ਚੋਣਾਂ ਅਤੇ ਕਰਨਾਟਕ ਸਮੇਤ ਦੂਜੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਵੀ ਜੁਟਣ ਦੇ ਨਿਰਦੇਸ਼ ਦਿੱਤੇ।''
ਹੁਣ ਕਰਨਾਟਕ ਦੀ ਵਾਰੀ ਹੈ ਦਾ ਨਾਅਰਾ ਗੂੰਜਿਆ
ਭਾਜਪਾ ਸੰਸਦੀ ਦਲ ਦੀ ਬੈਠਕ 'ਚ 'ਜਿੱਤ ਸਾਡੀ ਜਾਰੀ ਹੈ, ਹੁਣ ਕਰਨਾਟਕ ਦੀ ਵਾਰੀ ਹੈ' ਦਾ ਨਾਅਰਾ ਵੀ ਗੂੰਜਿਆ। ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਕਰਨਾਟਕ ਚੋਣਾਂ 'ਚ 19 ਰੈਲੀਆਂ ਕਰ ਸਕਦੇ ਹਨ। ਕਰਨਾਟਕ 'ਚ ਇਸ ਸਮੇਂ ਕਾਂਗਰਸ ਦੀ ਸਿੱਧਰਮਈਆ ਸਰਕਾਰ ਹੈ। ਮੋਦੀ ਪਹਿਲਾਂ ਵੀ ਕਰਨਾਟਕ 'ਚ ਕੁਝ ਰੈਲੀਆਂ ਕਰ ਚੁਕੇ ਹਨ ਅਤੇ ਉਨ੍ਹਾਂ ਨੇ ਸਿੱਧਰਮਈਆ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ ਹੈ।
ਬੈਗ 'ਚ ਮਿਲੇ ਅਣਪਛਾਤੀ ਮਹਿਲਾ ਦੀ ਲਾਸ਼ ਦੇ ਟੁਕੜੇ
NEXT STORY