ਨਵੀਂ ਦਿੱਲੀ - ਤਾਲਿਬਾਨ ਰਾਜ ਤੋਂ ਬਾਅਦ ਅਫਗਾਨਿਸਤਾਨ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੱਢਿਆ ਗਿਆ ਹੈ, ਬਾਵਜੂਦ ਇਸ ਦੇ ਕਈ ਲੋਕ ਅਜੇ ਵੀ ਉੱਥੇ ਫਸੇ ਹੋਏ ਹਨ। ਇੰਜ ਹੀ ਕੁੱਝ ਅਫਗਾਨ ਹਿੰਦੂਆਂ ਅਤੇ ਸਿੱਖਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਅਫਗਾਨਿਸਤਾਨ ਵਿੱਚ ਫਸੇ ਹੋਏ ਹਨ। ਵੀਡੀਓ ਵਿੱਚ ਅਫਗਾਨ ਹਿੰਦੂ ਅਤੇ ਸਿੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਅਫਗਾਨਿਸਤਾਨ ਤੋਂ ਕੱਢਣ ਦੀ ਭਾਵੁਕ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੋਦੀ ਨੂੰ ਉਨ੍ਹਾਂ ਦੇ 71ਵੇਂ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ।
ਇਹ ਵੀ ਪੜ੍ਹੋ - GST ਕੌਂਸਲ ਦੀ ਬੈਠਕ ਖ਼ਤਮ, ਕਈ ਜ਼ਰੂਰੀ ਦਵਾਈਆਂ ਹੋਈਆਂ ਜੀ.ਐੱਸ.ਟੀ. ਮੁਕਤ
ਸੂਤਰਾਂ ਮੁਤਾਬਕ ਇਹ ਵੀਡੀਓ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਭੇਜਿਆ ਗਿਆ ਹੈ। ਇਸ ਬਾਰੇ ਇੰਡੀਅਨ ਵਲਡਰ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ, ‘‘ਕਾਬੁਲ ਵਿੱਚ ਫਸੇ ਭਾਰਤੀਆਂ ਅਤੇ ਅਫਗਾਨ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਪਰ ਬਦਕਿਸਮਤੀ ਨਾਲ ਜਿਵੇਂ ਕਿ ਮੈਨੂੰ ਸੂਚਿਤ ਕੀਤਾ ਗਿਆ ਹੈ, ਉੱਥੇ ਦੀ ਵਿਦੇਸ਼ੀ ਕੈਰੀਅਰਾਂ ਦੇ ਆਉਣ ਜਾਣ ਦੇ ਨਾਲ ਕੰਮਧੰਦੇ ਨਾਲ ਜੁੜੇ ਵੱਖ-ਵੱਖ ਮੁੱਦੇ ਹਨ। ਮੈਂ ਭਾਰਤ ਸਰਕਾਰ ਤੋਂ ਇਸ 'ਤੇ ਧਿਆਨ ਦੇਣ ਅਤੇ ਫਸੇ ਹੋਏ ਘੱਟ ਗਿਣਤੀ ਨੂੰ ਛੇਤੀ ਤੋਂ ਛੇਤੀ ਏਅਰਲਿਫਟ ਕਰਨ ਦੀ ਅਪੀਲ ਕਰਦਾ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਸ਼ਮੀਰੀ ਪ੍ਰਵਾਸੀਆਂ ਦੇ ਕਲਿਆਣ ਲਈ ਵਚਨਬੱਧ ਹੈ ਕੇਂਦਰ ਸਰਕਾਰ: ਸੋਨੋਵਾਲ
NEXT STORY