ਨਵੀਂ ਦਿੱਲੀ— ਕੈਬਨਿਟ ਮੰਤਰੀਆਂ ਦੇ ਪ੍ਰਦਰਸ਼ਨ ਦਾ ਅਨੁਮਾਨ ਲਾਉਣ ਦੇ ਅਸਲ ਯਤਨਾਂ ਅਧੀਨ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਫਾਈਲਾਂ ਨੂੰ ਅੱਗੇ ਵਧਾਉਣ ਦਾ ਵੇਰਵਾ ਮੰਗਿਆ ਹੈ। ਖਾਸ ਤੌਰ 'ਤੇ ਫਾਈਲਾਂ ਉਨ੍ਹਾਂ ਦੇ ਦਫਤਰ ਵਿਚ ਕਦੋਂ ਤੋਂ ਪਈਆਂ ਹਨ, ਸੰਬੰਧੀ ਵਿਸ਼ੇਸ਼ ਵੇਰਵਾ ਮੰਗਿਆ ਹੈ। ਕਈ ਮੰਤਰਾਲਿਆਂ ਵਲੋਂ ਇਸ ਨੂੰ ਮੰਤਰੀ ਮੰਡਲ ਵਿਚ ਫੇਰ-ਬਦਲ ਤੋਂ ਪਹਿਲਾਂ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਮੰਤਰੀ ਮੰਡਲ ਵਿਚ ਫੇਰ-ਬਦਲ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ।
ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ 1 ਜੂਨ 2014 ਤੋਂ 31 ਮਈ 2017 ਦੇ ਸਮੇਂ ਦੌਰਾਨ ਆਪਣੇ ਦਫਤਰਾਂ ਵਿਚ ਮੌਜੂਦ ਫਾਈਲਾਂ ਦਾ ਵੇਰਵਾ ਸੌਂਪਣ। ਪੀ. ਐੱਮ. ਓ. ਨੇ ਇਹ ਜਾਣਨਾ ਚਾਹਿਆ ਹੈ ਕਿ ਕਿਸ ਮਿਆਦ ਦੌਰਾਨ ਕਿੰਨੀਆਂ ਫਾਈਲਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਜੈਲਲਿਤਾ ਦੀ ਭਤੀਜੀ ਦੀਪਾ ਨੂੰ ਪੋਇਸ ਗਾਰਡਨ ਅਵਾਸ ਵਿਖੇ ਨਹੀਂ ਜਾਣ ਦਿੱਤਾ ਗਿਆ
NEXT STORY