ਬਿਊਰੋ: ਸੋਸ਼ਲ ਮੀਡੀਆ 'ਤੇ ਅੱਜ-ਕੱਲ੍ਹ ਇੱਕ ਬੇਹੱਦ ਹੈਰਾਨ ਕਰਨ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਕੋਲਡ ਡਰਿੰਕਸ ਅਤੇ ਐਨਰਜੀ ਡਰਿੰਕਸ ਪੀਣ ਵਾਲੇ ਸ਼ੌਕੀਨਾਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦੇ ਮਨ ਖ਼ਰਾਬ ਹੋ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਨਕਲੀ 'ਸਟਿੰਗ' (Sting) ਐਨਰਜੀ ਡਰਿੰਕ ਬਣਾਉਣ ਵਾਲੀ ਫੈਕਟਰੀ ਦੀ ਹੈ, ਜਿੱਥੇ ਮਾਸੂਮ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ ਦਾ ਰੇਟ
ਮਸ਼ਹੂਰ ਐਨਰਜੀ ਡਰਿੰਕ ਦੀ ਨਕਲ
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੇਹੱਦ ਗੰਦੀਆਂ ਅਤੇ ਅਸੁਰੱਖਿਅਤ ਹਾਲਤ ਵਿੱਚ ਮਸ਼ਹੂਰ ਐਨਰਜੀ ਡਰਿੰਕ ਦੀ ਨਕਲ ਤਿਆਰ ਕੀਤੀ ਜਾ ਰਹੀ ਹੈ। ਦਿਖਾਈ ਦੇਣ ਵਾਲੀ ਇਸ ਫੈਕਟਰੀ ਦੇ ਅੰਦਰ ਨਾ ਤਾਂ ਸਫ਼ਾਈ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਮਜ਼ਦੂਰਾਂ ਲਈ ਕੋਈ ਸੁਰੱਖਿਆ ਮਾਨਕ ਅਪਣਾਏ ਗਏ ਹਨ। ਵੀਡੀਓ ਵਿੱਚ ਮਜ਼ਦੂਰ ਬਿਨਾਂ ਦਸਤਾਨੇ ਜਾਂ ਮਾਸਕ ਪਾਏ ਹੋਏ ਗੰਦੇ ਹੱਥਾਂ ਨਾਲ ਘਟੀਆ ਕੁਆਲਿਟੀ ਦੇ ਕੈਮੀਕਲਸ ਅਤੇ ਰੰਗ ਮਿਲਾ ਕੇ ਇਹ ਨਕਲੀ ਡਰਿੰਕ ਤਿਆਰ ਕਰਦੇ ਦਿਖਾਈ ਦੇ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਨਜਾਇਜ਼ ਫੈਕਟਰੀਆਂ 'ਤੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਤੁਰੰਤ ਸੀਲ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਯੂਜ਼ਰਸ ਨੇ ਜਤਾਇਆ ਭਾਰੀ ਰੋਸ
ਦੂਜੇ ਪਾਸੇ ਲੋਕਾਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਵੀਡੀਓ ਨੂੰ ਦੇਖ ਕੇ ਭਾਰੀ ਰੋਸ ਜਤਾਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਗੈਰ-ਕਾਨੂੰਨੀ ਫੈਕਟਰੀਆਂ ਵਿੱਚ ਬਣਾਏ ਗਏ ਉਤਪਾਦਾਂ ਵਿੱਚ ਘਟੀਆ ਦਰਜੇ ਦੇ ਕੈਮੀਕਲ ਅਤੇ ਅਸ਼ੁੱਧ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਖਪਤਕਾਰਾਂ ਲਈ ਘਾਤਕ ਸਿੱਧ ਹੋ ਸਕਦੀ ਹੈ। ਇਸ ਨਾਲ ਪੇਟ ਦੀਆਂ ਗੰਭੀਰ ਬਿਮਾਰੀਆਂ ਤੋਂ ਲੈ ਕੇ ਕੈਂਸਰ ਵਰਗੇ ਰੋਗਾਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸਬੰਧਤ ਵਿਭਾਗਾਂ ਅਤੇ ਫੂਡ ਸੇਫਟੀ ਅਧਿਕਾਰੀਆਂ ਨੂੰ ਟੈਗ ਕਰਕੇ ਤੁਰੰਤ ਜਾਂਚ ਦੀ ਮੰਗ ਕੀਤੀ ਹੈ। ਵਰਤੋਂਕਾਰਾਂ ਦਾ ਕਹਿਣਾ ਹੈ ਕਿ ਇਹ ਨਾ ਸਿਰਫ਼ ਵਪਾਰਕ ਨਿਯਮਾਂ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਹੈ, ਸਗੋਂ ਮਾਨਵਤਾ ਦੇ ਖ਼ਿਲਾਫ਼ ਵੀ ਇੱਕ ਵੱਡਾ ਅਪਰਾਧ ਹੈ।
ਨੋਟ: 'ਜਗਬਾਣੀ' ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਅਸੀਂ ਆਪਣੇ ਪਾਠਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਈ ਵੀ ਖਾਣ-ਪੀਣ ਵਾਲੀ ਚੀਜ਼ ਖਰੀਦਣ ਵੇਲੇ ਉਸ ਦੀ ਪੈਕਿੰਗ ਅਤੇ ਸ਼ੁੱਧਤਾ ਦੀ ਜਾਂਚ ਜ਼ਰੂਰ ਕਰਨ।
ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੇਡਦੇ-ਖੇਡਦੇ 12ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲ ਦਾ ਜਵਾਕ, ਹੋਈ ਮੌਤ, ਪਰਿਵਾਰ 'ਚ ਮਚਿਆ ਕੋਹਰਾਮ
NEXT STORY