ਨੈਸ਼ਨਲ ਡੈਸਕ- ਸੱਪ ਦੇ ਡੰਗਣ ਨਾਲ ਹੋਈ ਨੌਜਵਾਨ ਦੀ ਮੌਤ 'ਚ ਸਨਸਨੀਖੇਜ ਖੁਲਾਸਾ ਹੋਇਆ ਹੈ। ਮੇਰਠ ਦੇ ਬਹਸੂਮਾ 'ਚ ਅਮਿਤ ਕਸ਼ਯਪ ਉਰਫ਼ (ਮਿੱਕੀ) ਦੀ ਮੌਤ ਸੱਪ ਦੇ ਡੰਗਣ ਨਾਲ ਨਹੀਂ ਸੀ ਸਗੋਂ ਉਸ ਦਾ ਕਤਲ ਉਸ ਦੀ ਪਤਨੀ ਨੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਕੀਤਾ ਸੀ। ਦੋਵਾਂ ਦੋਸ਼ੀਆਂ ਨੇ ਗਲਾ ਘੁੱਟ ਕੇ ਪਹਿਲਾਂ ਅਮਿਤ ਦਾ ਕਤਲ ਕੀਤਾ ਅਤੇ ਫਿਰ ਵਾਰਦਾਤ ਨੂੰ ਹਾਦਸਾ ਦਰਸਾਉਣ ਲਈ ਜ਼ਹਿਰੀਲਾ ਸੱਪ ਉਸ ਦੇ ਬਿਸਤਰ 'ਤੇ ਛੱਡ ਦਿੱਤਾ। ਪੋਸਟਮਾਰਟਮ ਰਿਪੋਰਟ 'ਚ ਦਮ ਘੁੱਟਣ ਨਾਲ ਮੌਤ ਦੀ ਪੁਸ਼ਟੀ ਤੋਂ ਬਾਅਦ ਪੁਲਸ ਨੇ ਬੁੱਧਵਾਰ ਦੇਰ ਰਾਤ ਦੋਵਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਮਿਤ ਦੀ ਲਾਸ਼ ਐਤਵਾਰ ਸਵੇਰੇ ਉਸ ਦੇ ਬਿਸਤਰ 'ਤੇ ਪਈ ਮਿਲੀ ਸੀ। ਅਮਿਤ ਦੀ ਲਾਸ਼ ਦੇ ਕੋਲ ਇਕ ਜਿਊਂਦਾ ਸੱਪ ਬੈਠਾ ਹੋਇਆ ਸੀ। ਅਮਿਤ ਦੇ ਸਰੀਰ 'ਤੇ ਸੱਪ ਦੇ ਡੰਗਣ ਦੇ 10 ਨਿਸ਼ਾਨ ਸਨ। ਜਿਸ ਨੂੰ ਦੇਖ ਕੇ ਪਰਿਵਾਰ ਵਾਲਿਆਂ ਨੇ ਸੱਪ ਦੇ ਡੰਗਣ ਨਾਲ ਅਮਿਤ ਦੀ ਮੌਤ ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ
ਪੋਸਟਮਾਰਟਮ ਰਿਪੋਰਟ 'ਚ ਹੋਇਆ ਕਤਲ ਦਾ ਖੁਲਾਸਾ
ਬੁੱਧਵਾਰ ਨੂੰ ਪੋਸਟਮਾਰਟਮ ਰਿਪੋਰਟ ਤੋਂ ਪੁਲਸ ਨੂੰ ਪਤਾ ਲੱਗਾ ਕਿ ਅਮਿਤ ਦੀ ਮੌਤ ਸੱਪ ਦੇ ਡੰਗਣ ਨਾਲ ਨਹੀਂ ਸਗੋਂ ਦਮ ਘੁੱਟਣ ਨਾਲ ਹੋਈ ਹੈ। ਇਸ ਨਾਲ ਪੁਲਸ ਨੂੰ ਗਲਾ ਘੁੱਟ ਕੇ ਕਤਲ ਦਾ ਖ਼ਦਸ਼ਾ ਹੋਇਆ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ। ਪੁਲਸ ਨੇ ਦੇਰ ਰਾਤ ਅਮਿਤ ਦੀ ਪਤਨੀ ਰਵਿਤਾ ਅਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ। ਸ਼ੁਰੂਆਤ 'ਚ ਦੋਵਾਂ ਨੇ ਪੁਲਸ ਨੂੰ ਗੁੰਮਰਾਹ ਕੀਤਾ। ਪੁੱਛ-ਗਿੱਛ ਤੋਂ ਬਾਅਦ ਪੁਲਸ ਨੇ ਜਾਣਕਾਰੀ ਦਿੱਤੀ ਕਿ ਰਵਿਤਾ ਅਤੇ ਅਮਰਦੀਪ ਨੇ ਹੀ ਅਮਿਤ ਦਾ ਕਤਲ ਕੀਤਾ ਸੀ। ਪੁਲਸ ਅਨੁਸਾਰ ਅਮਰਦੀਪ ਕੋਲ ਦੇ ਪਿੰਡ ਤੋਂ ਇਕ ਸਪੇਰੇ ਤੋਂ ਵਾਈਪਰ ਸੱਪ ਖਰੀਦ ਕੇ ਲਿਆਇਆ ਸੀ। ਵਾਈਪਰ ਸੱਪ ਬੇਹੱਦ ਜ਼ਹਿਰੀਲਾ ਹੁੰਦਾ ਹੈ, ਉਸ ਦੇ ਡੰਗਣ ਨਾਲ ਬਚਣ ਦੀ ਉਮੀਦ ਘੱਟ ਹੀ ਹੁੰਦੀ ਹੈ। ਰਾਤ ਨੂੰ ਅਮਿਤ ਦਾ ਸੁੱਤੇ ਹੋਏ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ। ਇਸ ਤੋਂ ਬਾਅਦ ਲਾਸ਼ ਦੇ ਹੇਠਾਂ ਸੱਪ ਨੂੰ ਦਬਾ ਕੇ ਰੱਖ ਦਿੱਤਾ। ਦਬਾਅ 'ਚ ਸੱਪ ਨੇ ਅਮਿਤ ਨੂੰ ਕਈ ਵਾਰ ਡੰਗਿਆ। ਸਵੇਰ ਹੋਣ 'ਤੇ ਰਵਿਤਾ ਨੇ ਆਪਣੀ ਯੋਜਨਾ ਅਨੁਸਾਰ ਕਤਲ ਨੂੰ ਹਾਦਸਾ ਦੱਸ ਦਿੱਤਾ। ਦੋਵਾਂ ਦੋਸ਼ੀਆਂ ਨੇ ਕਤਲ ਨੂੰ ਹਾਦਸੇ 'ਚ ਬਦਲਣ ਦੀ ਡੂੰਘੀ ਸਾਜਿਸ਼ ਰਚੀ। ਅਮਿਤ ਦੇ ਸਰੀਰ 'ਤੇ ਸੱਪ ਦੇ ਡੰਗਣ ਦੇ ਨਿਸ਼ਾਨ ਦੇਖ ਪਰਿਵਾਰ ਵਾਲਿਆਂ ਨੂੰ ਵੀ ਵਿਸ਼ਵਾਸ ਹੋਣ ਲੱਗਾ ਕਿ ਸੱਪ ਦੇ ਡੰਗਣ ਨਾਲ ਉਸ ਦੀ ਮੌਤ ਹੋਈ ਹੈ ਪਰ ਪਿੰਡ ਵਾਸੀਆਂ ਨੂੰ ਰਵਿਤਾ ਤੇ ਅਮਰਦੀਪ ਦੇ ਪ੍ਰੇਮ ਪ੍ਰਸੰਗ ਦੀ ਪਹਿਲਾਂ ਹੀ ਭਣਕ ਸੀ।
ਇਹ ਵੀ ਪੜ੍ਹੋ : 'ਇਹ ਕਿਚਨ 'ਚ, ਇਹ ਮੇਨ ਰੂਮ 'ਚ...' ਕੁੜੀ ਨੇ ਮੱਛਰ ਮਾਰ-ਮਾਰ ਭਰ ਲਈ ਕਾਪੀ, ਨਾਲ ਲਿਖ ਰੱਖੀ ਪੂਰੀ ਕੁੰਡਲੀ
ਗੂਗਲ ਅਤੇ ਯੂ-ਟਿਊਬ ਤੋਂ ਦੇਖੇ ਕਤਲ ਦੇ ਤਰੀਕੇ
ਅਮਿਤ ਅਤੇ ਅਮਰਦੀਪ ਇਕੱਠੇ ਮਜ਼ਦੂਰੀ ਕਰਦੇ ਸਨ। ਅਮਰਦੀਪ ਦਾ ਅਮਿਤ ਦੇ ਘਰ ਆਉਣਾ-ਜਾਣਾ ਸੀ। ਇਕ ਸਾਲ ਤੋਂ ਰਵਿਤਾ ਨਾਲ ਉਸ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅਮਰਦੀਪ ਦੀ ਅਚਾਨਕ ਮੌਤ 'ਤੇ ਪਿੰਡ ਵਾਸੀਆਂ ਨੇ ਪਹਿਲੇ ਹੀ ਦਿਨ ਸ਼ੱਕ ਜ਼ਾਹਰ ਕੀਤਾ ਸੀ। ਇਸ ਕਾਰਨ ਅਮਿਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਅਮਿਤ ਨੂੰ ਪਤਨੀ ਦੇ ਅਮਰਦੀਪ ਨਾਲ ਸੰਬੰਧ ਦੀ ਭਣਕ ਲੱਗ ਗਈ ਸੀ। ਇਸ ਕਾਰਨ ਉਹ ਵਿਰੋਧ ਕਰਨ ਲੱਗਾ ਸੀ। ਜਿਸ ਕਾਰਨ ਦੋਵਾਂ ਨੇ ਉਸ ਨੂੰ ਰਸਤੇ ਤੋਂ ਹਟਾਉਣ ਦੀ ਸਾਜਿਸ਼ ਰਚੀ ਸੀ। ਦੋਸ਼ੀਆਂ ਨੇ ਗੂਗਲ ਅਤੇ ਯੂ-ਟਿਊਬ ਰਾਹੀਂ ਵੀ ਕਤਲ ਦੇ ਤਰੀਕੇ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸਾਡਾ ਭਵਿੱਖ ਉੱਜਵਲ ਹੈ...ਮੋਦੀ ਨੂੰ ਟਰੰਪ ਮੰਨਦੇ ਚੰਗਾ ਦੋਸਤ...' ; US ਸਟੇਟ ਡਿਪਾਰਟਮੈਂਟ
NEXT STORY