ਨਵੀਂ ਦਿੱਲੀ — ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਛੇ ਕੀਰਤੀ ਚੱਕਰ ਅਤੇ 16 ਸ਼ੌਰਿਆ ਚੱਕਰ ਸਣੇ 80 ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ। ਛੇ ਵਿੱਚੋਂ ਤਿੰਨ ਕੀਰਤੀ ਚੱਕਰਾਂ ਨੂੰ ਮਰਨ ਉਪਰੰਤ ਅਤੇ 16 ਵਿੱਚੋਂ ਦੋ ਸ਼ੌਰਿਆ ਚੱਕਰ ਮਰਨ ਉਪਰੰਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਅਸ਼ੋਕ ਚੱਕਰ ਤੋਂ ਬਾਅਦ ਕੀਰਤੀ ਚੱਕਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸ਼ਾਂਤੀਕਾਲੀਨ ਦਾ ਬਹਾਦਰੀ ਪੁਰਸਕਾਰ ਹੈ, ਜਦੋਂ ਕਿ ਸ਼ੌਰਿਆ ਚੱਕਰ ਸ਼ਾਂਤੀਕਾਲ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ।
ਇਹ ਵੀ ਪੜ੍ਹੋ - RBI ਨੇ ਜ਼ੋਮੈਟੋ ਨੂੰ ਦਿੱਤੀ ਪੇਮੈਂਟ ਐਗ੍ਰੀਗੇਟਰ ਵਜੋਂ ਕੰਮ ਕਰਨ ਦੀ ਮਨਜ਼ੂਰੀ
ਰੱਖਿਆ ਮੰਤਰਾਲੇ ਅਨੁਸਾਰ ਜਿਨ੍ਹਾਂ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੈਰਾਸ਼ੂਟ ਰੈਜੀਮੈਂਟ (ਸਪੈਸ਼ਲ ਫੋਰਸਿਜ਼) ਦੀ 21ਵੀਂ ਬਟਾਲੀਅਨ ਦੇ ਮੇਜਰ ਦਿਗਵਿਜੇ ਸਿੰਘ ਰਾਵਤ, ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਦੇ ਮੇਜਰ ਦੀਪੇਂਦਰ ਵਿਕਰਮ ਬਸਨੇਤ ਅਤੇ ਮਹਾਰ ਰੈਜੀਮੈਂਟ ਦੀ 21ਵੀਂ ਬਟਾਲੀਅਨ ਦੇ ਹੌਲਦਾਰ ਪਵਨ ਕੁਮਾਰ ਯਾਦਵ ਸ਼ਾਮਲ ਹਨ। ਮੰਤਰਾਲੇ ਦੇ ਅਨੁਸਾਰ, ਮਰਨ ਉਪਰੰਤ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ਵਿੱਚ ਪੰਜਾਬ ਰੈਜੀਮੈਂਟ (ਆਰਮੀ ਮੈਡੀਕਲ ਕੋਰ) ਦੀ 26ਵੀਂ ਬਟਾਲੀਅਨ ਦੇ ਕੈਪਟਨ ਅੰਸ਼ੂਮਨ ਸਿੰਘ, ਪੈਰਾਸ਼ੂਟ ਰੈਜੀਮੈਂਟ ਦੀ 9ਵੀਂ ਬਟਾਲੀਅਨ (ਸਪੈਸ਼ਲ ਫੋਰਸ) ਦੇ ਹੌਲਦਾਰ ਅਬਦੁਲ ਮਜੀਦ ਅਤੇ ਰਾਸ਼ਟਰੀ ਰਾਈਫਲਜ਼ ਦੀ 55ਵੀਂ ਬਟਾਲੀਅਨ ਦੇ ਸਿਪਾਹੀ ਪਵਨ ਕੁਮਾਰ ਸ਼ਾਮਲ ਹਨ।
ਇਹ ਵੀ ਪੜ੍ਹੋ - ਮੁੰਬਈ: 6 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਔਰਤ ਦੀ ਮੌਤ
ਇਸ ਅਨੁਸਾਰ ਸ਼ੌਰਿਆ ਚੱਕਰ ਪੁਰਸਕਾਰ ਜੇਤੂਆਂ ਵਿੱਚ ਪੈਰਾਸ਼ੂਟ ਰੈਜੀਮੈਂਟ ਦੀ 21ਵੀਂ ਬਟਾਲੀਅਨ ਦੇ ਮੇਜਰ ਮਾਨਿਓ ਫਰਾਂਸਿਸ, ਸਿੱਖ ਰੈਜੀਮੈਂਟ ਦੀ 4ਵੀਂ ਬਟਾਲੀਅਨ ਦੇ ਮੇਜਰ ਅਮਨਦੀਪ ਜਾਖੜ, ਮਹਾਰ ਰੈਜੀਮੈਂਟ ਦੇ ਨਾਇਬ ਸੂਬੇਦਾਰ ਬਾਰਿਆ ਸੰਜੇ ਕੁਮਾਰ ਭਮਰ ਸਿੰਘ, 9 ਅਸਾਮ ਰਾਈਫਲ ਦੇ ਹੌਲਦਾਰ ਸੰਜੇ ਕੁਮਾਰ ਅਤੇ ਰਾਸ਼ਟਰੀ ਰਾਈਫਲਜ਼ ਤੋਂ ਪੁਰੁਸ਼ੋਤਮ ਕੁਮਾਰ ਸ਼ਾਮਲ ਹਨ। ਭਾਰਤੀ ਜਲ ਸੈਨਾ ਦੇ ਲੈਫਟੀਨੈਂਟ ਬਿਮਲ ਰੰਜਨ ਬੇਹਰਾ ਅਤੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਸ਼ੈਲੇਸ਼ ਸਿੰਘ (ਪਾਇਲਟ), ਫਲਾਈਟ ਲੈਫਟੀਨੈਂਟ ਹਰੀਸ਼ੀਕੇਸ਼ ਜੈਨ ਕਰੂਥੇਦੱਥ (ਪਾਇਲਟ) ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐਫ) ਦੇ ਅਸਿਸਟੈਂਟ ਕਮਾਂਡੈਂਟ ਬਿਭੋਰ ਕੁਮਾਰ ਸਿੰਘ ਵੀ ਸ਼ੌਰਿਆ ਚੱਕਰ ਅਵਾਰਡੀ ਵਿੱਚ ਸ਼ਾਮਲ ਹਨ। ਜੰਮੂ-ਕਸ਼ਮੀਰ ਪੁਲਸ ਦੇ ਜਵਾਨ ਮੋਹਨ ਲਾਲ, ਅਮਿਤ ਰੈਨਾ, ਫ਼ਿਰੋਜ਼ ਅਹਿਮਦ ਡਾਰ ਅਤੇ ਵਰੁਣ ਸਿੰਘ ਨੂੰ ਵੀ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਮਰਨ ਉਪਰੰਤ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਰਾਸ਼ਟਰੀ ਰਾਈਫਲਜ਼ ਦੀ 63ਵੀਂ ਬਟਾਲੀਅਨ ਦੇ ਕੈਪਟਨ ਐਮਵੀ ਪ੍ਰਾਂਜਲ ਅਤੇ 18 ਅਸਾਮ ਰਾਈਫਲਜ਼ ਦੇ ਰਾਈਫਲਮੈਨ ਆਲੋਕ ਰਾਓ ਸ਼ਾਮਲ ਹਨ।
ਇਹ ਵੀ ਪੜ੍ਹੋ - ਅਸਾਮ ਸਰਕਾਰ ਨੇ ਅਭਿਨਵ ਬਿੰਦਰਾ ਨਾਲ ਸਾਂਝੇਦਾਰੀ 'ਚ 'ਸਪੋਰਟਸ ਸੈਂਟਰ' ਕੀਤਾ ਸ਼ੁਰੂ
ਪੁਰਸਕਾਰਾਂ ਵਿੱਚ 53 ਆਰਮੀ ਮੈਡਲ (ਸੱਤ ਮਰਨ ਉਪਰੰਤ), ਇੱਕ ਨੇਵੀ ਮੈਡਲ (ਬਹਾਦਰੀ) ਅਤੇ ਚਾਰ ਏਅਰ ਫੋਰਸ ਮੈਡਲ (ਬਹਾਦਰੀ) ਸ਼ਾਮਲ ਹਨ। ਰਾਸ਼ਟਰਪਤੀ ਨੇ ਹਥਿਆਰਬੰਦ ਬਲਾਂ ਅਤੇ ਹੋਰ ਜਵਾਨਾਂ ਲਈ 311 ਰੱਖਿਆ ਮੈਡਲ ਨੂੰ ਵੀ ਮਨਜ਼ੂਰੀ ਦਿੱਤੀ। ਇਨ੍ਹਾਂ ਵਿੱਚ 31 ਪਰਮ ਵਿਸ਼ਿਸ਼ਟ ਸੇਵਾ ਮੈਡਲ, ਚਾਰ ਉੱਤਮ ਯੁੱਧ ਸੇਵਾ ਮੈਡਲ, 59 ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ 10 ਯੁਧ ਸੇਵਾ ਮੈਡਲ ਸ਼ਾਮਲ ਹਨ। ਰੱਖਿਆ ਮੈਡਲ ਵਿੱਚ ਅੱਠ ‘ਬਾਰ ਟੂ ਆਰਮੀ’ ਮੈਡਲ (ਡਿਊਟੀ ਪ੍ਰਤੀ ਸ਼ਰਧਾ), 38 ਸੈਨਾ ਮੈਡਲ (ਡਿਊਟੀ ਪ੍ਰਤੀ ਸਮਰਪਣ), 10 ਨੇਵੀ ਮੈਡਲ, 14 ਏਅਰ ਫੋਰਸ ਮੈਡਲ, ਪੰਜ ‘ਬਾਰ ਟੂ ਵਿਸ਼ਿਸ਼ਟ ਸੇਵਾ ਮੈਡਲ’ ਅਤੇ 130 ਵਿਸ਼ਿਸ਼ਟ ਸੇਵਾ ਮੈਡਲ ਸ਼ਾਮਲ ਹਨ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਐਲਾਨ, ਪਾਰਵਤੀ ਬਰੂਆ ਸਣੇ 34 ਹਸਤੀਆਂ ਨੂੰ ਪਦਮਸ਼੍ਰੀ ਸਨਮਾਨ
NEXT STORY