ਨਵੀਂ ਦਿੱਲੀ—ਦਿੱਲੀ ਪੁਲਸ ਵਲੋਂ 32 ਸਾਲ ਟੈਕਸੀ ਡਰਾਇਵਰ ਤਰੁਣ ਨੂੰ ਇਕ ਵਿਦੇਸ਼ੀ ਔਰਤ ਸਾਹਮਣੇ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਕ 33 ਸਾਲਾ ਜਰਮਨੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਨੇੜੇ ਕੁੱਤੇ ਨੂੰ ਘੁੰਮਾ ਰਹੀ ਸੀ। ਜਿਸ ਦੌਰਾਨ ਉਸਨੇ ਨੋਟਿਸ ਕੀਤਾ ਕਿ ਇਕ ਆਦਮੀ ਉਸ ਨੂੰ ਘੂਰ ਰਿਹਾ ਹੈ। ਔਰਤ ਨੇ ਉਸ ਨੂੰ ਅਣਦੇਖਿਆ ਕਰ ਦਿੱਤਾ ਅਤੇ ਚੱਲਣਾ ਸ਼ੁਰੂ ਕਰ ਦਿੱਤਾ। ਅਚਾਨਕ ਔਰਤ ਨੇ ਜਦ ਦੇਖਿਆ ਤਾਂ ਉਸ ਆਦਮੀ ਨੇ ਉਕਤ ਔਰਤ ਵੱਲ ਦੇਖ ਕੇ ਆਪਣੀ ਪੈਂਟ 'ਚ ਹੱਥ ਪਾਇਆ ਅਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰਤ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਡੀ 'ਚ ਜਾ ਬੈਠਾ ਤੇ ਮੌਕੇ ਤੋਂ ਗੱਡੀ ਭੱਜਾ ਕੇ ਲੈ ਗਿਆ। ਜਿਸ ਦੌਰਾਨ ਸ਼ਿਕਾਇਤਕਰਤਾ ਔਰਤ ਨੇ ਉਸ ਦੀ ਗੱਡੀ ਦੀਆਂ ਕੁਝ ਤਸਵੀਰਾਂ ਖਿੱਚ ਲਈਆਂ। ਤਸਵੀਰਾਂ 'ਚ ਗੱਡੀ ਨੰਬਰ ਦਿਖ ਗਿਆ। ਜਿਸ ਆਧਾਰ 'ਤੇ ਪੁਲਸ ਉਕਤ ਗੱਡੀ ਦੇ ਡਰਾਇਵਰ ਤਕ ਪੁੱਜੀ। ਪੁਲਸ ਵਲੋਂ ਦੋਸ਼ੀ ਤਰੁਣ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀ. ਸੀ. ਪੀ. ਰੋਮਿਲ ਬਾਨੀਆ ਨੇ ਦੱਸਿਆ ਕਿ ਤਰੁਣ ਨੇ ਆਪਣਾ ਦੋਸ਼ ਕਬੂਲ ਲਿਆ ਹੈ ਅਤੇ ਹੁਣ ਪੁਲਸ ਉਸ 'ਤੇ ਬਣਦੀ ਕਰਵਾਈ ਕਰੇਗੀ।
ਸ਼ਿਕਾਇਤਕਰਤਾ ਔਰਤ ਬਰਲੀਨ (ਜਰਮਨੀ) ਦੀ ਵਾਸਨੀਕ ਹੈ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਦਿੱਲੀ) ਤੋਂ ਪੀ. ਐੱਚ. ਡੀ. ਕਰ ਰਹੀ ਹੈ। ਉਹ ਪਿਛਲੇ ਸਾਲ ਹੀ ਭਾਰਤ ਆਈ ਅਤੇ ਉਸ ਨੇ ਗ੍ਰੇਟਰ ਕੈਲਾਸ਼ 2 'ਚ ਇਕ ਘਰ 'ਚ ਕਿਰਾਏ 'ਤੇ ਰਹਿ ਰਹੀ ਹੈ।
ਜੀ. ਐੱਸ. ਟੀ. ਕਾਰਨ ਦੇਸ਼ 'ਚ ਖਾਦ ਬਣਾਉਣੀ ਪਵੇਗੀ ਮਹਿੰਗੀ
NEXT STORY