ਚਾਈਬਾਸਾ— ਝਾਰਖੰਡ 'ਚ ਚਾਈਬਾਸਾ ਜ਼ਿਲੇ ਦੇ ਇਕ ਸਕੂਲ 'ਚ ਪ੍ਰਿੰਸੀਪਲ ਨੇ ਇਕ ਅਣਮਨੁੱਖੀ ਕਦਮ ਚੁੱਕਿਆ ਹੈ। ਉਨ੍ਹਾਂ ਨੇ ਚੋਰੀ ਦਾ ਸੱਚ ਜਾਣਨ ਲਈ ਵਿਦਿਆਰਥੀਆਂ ਦੀਆਂ ਕੋਮਲ ਹਥੇਲੀਆਂ ਨੂੰ ਮੋਮਬੱਤੀ ਨਾਲ ਸਾੜ ਦਿੱਤਾ। ਜਾਣਕਾਰੀ ਅਨੁਸਾਰ ਇਹ ਮਾਮਲਾ ਵੀਰਵਾਰ ਦਾ ਚਾਈਬਾਸਾ ਦੇ ਚੱਕਰਧਰਪੁਰ ਦੇ ਪ੍ਰਾਈਵੇਟ ਸਕੂਲ ਬਰੂਟਾ ਮੈਮੋਰੀਅਲ ਦਾ ਹੈ। ਇਸ 'ਚ ਚੌਥੀ ਜਮਾਤ ਦੇ ਇਕ ਵਿਦਿਆਰਥੀ ਦੇ 200 ਰੁਪਏ ਚੋਰੀ ਹੋ ਗਏ। ਵਿਦਿਆਰਥੀ ਨੇ ਚੋਰੀ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਕੀਤੀ। ਇਸ ਦੌਰਾਨ ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ ਤੋਂ ਪੁੱਛ-ਗਿੱਛ ਕੀਤੀ ਪਰ ਕਿਸੇ ਨੇ ਵੀ ਚੋਰੀ ਦੀ ਗੱਲ ਨੂੰ ਸਵੀਕਾਰ ਨਹੀਂ ਕੀਤਾ।
ਪ੍ਰਿੰਸੀਪਲ ਨੇ ਇਕ ਮੋਮਬੱਤੀ ਬਾਲ ਕੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਜਿਸ ਨੇ ਚੋਰੀ ਕੀਤੀ ਹੈ, ਉਸ ਦਾ ਹੱਥ ਸੜ ਜਾਵੇਗਾ ਅਤੇ ਜਿਸ ਨੇ ਚੋਰੀ ਨਹੀਂ ਕੀਤਾ, ਉਸ ਦਾ ਹੱਥ ਨਹੀਂ ਸੜੇਗਾ। ਇਸ ਲਈ ਸਾਰੇ ਵਿਦਿਆਰਥੀ ਵਾਰੀ-ਵਾਰੀ ਨਾਲ ਬਲਦੀ ਮੋਮਬੱਤੀ 'ਤੇ ਹੱਥ ਰੱਖਦੇ ਜਾ ਰਹੇ ਸਨ ਅਤੇ ਚੋਰੀ ਨਾ ਕਰਨ ਦੀ ਸਹੁੰ ਚੁੱਕ ਰਹੇ ਸਨ। ਇਸ ਦੌਰਾਨ ਪ੍ਰਿੰਸੀਪਲ ਨੇ ਸਜ਼ਾ ਦੇ ਰੂਪ 'ਚ 12 ਵਿਦਿਆਰਥੀਆਂ ਦਾ ਹੱਥ ਬਲਦੀ ਮੋਮਬੱਤੀ 'ਤੇ ਰੱਖਵਾ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਦੇ ਇਸ ਖੌਫਨਾਕ ਕਦਮ ਨਾਲ 7 ਵਿਦਿਆਰਥੀਆਂ ਦੇ ਹੱਥ ਸੜ ਗਏ, ਜਿਸ 'ਚ 4 ਵਿਦਿਆਰਥੀ ਹਨ ਅਤੇ 3 ਵਿਦਿਆਰਥਣਾਂ ਹਨ। ਵਿਦਿਆਰਥਣਾਂ ਦੇ ਪਰਿਵਾਰ ਵਾਲਿਆਂ ਨੇ ਸਜ਼ਾ ਦੇ ਇਸ ਢੰਗ ਦਾ ਵਿਰੋਧ ਕੀਤਾ। ਇਸ ਮਾਮਲੇ 'ਚ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਕੂਲ 'ਚ ਲਗਾਤਾਰ ਚੋਰੀ ਦੇ ਮਾਮਲੇ ਵਧਣ ਕਾਰਨ ਵਿਦਿਆਰਥੀਆਂ ਦੇ ਮਨ 'ਚ ਡਰ ਪੈਦਾ ਕਰਨ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਟਰੇਨ 'ਚ ਮਸ਼ਹੂਰ ਅਦਾਕਾਰਾ ਨਾਲ ਹੋਈ ਛੇੜਛਾੜ, ਤਮਾਸ਼ਾ ਦੇਖਦੇ ਰਹੇ ਲੋਕ
NEXT STORY