ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਭਾਵ ਅੱਜ 'ਭਾਈ ਦੂਜ' ਮੌਕੇ 'ਤੇ ਆਪਣੇ ਵੱਡੇ ਭਰਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਟਵਿੱਟਰ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ, ''ਲਵ ਯੂ ਰਾਹੁਲ ਗਾਂਧੀ।''

ਪ੍ਰਿਅੰਕਾ ਨੇ ਟਵਿੱਟਰ 'ਤੇ ਰਾਹੁਲ ਨਾਲ ਆਪਣੀਆਂ 9 ਤਸਵੀਰਾਂ ਸ਼ੇਅਰ ਕੀਤੀਆਂ। ਇਹ ਤਸਵੀਰਾਂ ਵੱਖ-ਵੱਖ ਸਮੇਂ ਦੀਆਂ ਹਨ, ਇਨ੍ਹਾਂ 'ਚ ਕਈ ਤਸਵੀਰਾਂ ਬਚਪਨ ਦੀਆਂ ਹਨ। ਪ੍ਰਿਅੰਕਾ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਇਕ ਤਸਵੀਰ 'ਚ ਦੋਵੇਂ ਭਰਾ-ਭੈਣ ਆਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਦ 'ਚ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਦੀ ਇਕ ਤਸਵੀਰ ਪ੍ਰਿਅੰਕਾ ਦੇ ਵਿਆਹ ਦੇ ਸਮੇਂ ਦੀ ਹੈ।
HTET ਪ੍ਰੀਖਿਆ ਨੂੰ ਲੈ ਕੇ ਮਨੋਹਰ ਸਰਕਾਰ ਨੇ ਲਿਆ ਵੱਡਾ ਫੈਸਲਾ
NEXT STORY