ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਿਹਾ ਕਿ ਗਲਤੀ ਮੋਦੀ ਸਰਕਾਰ ਕਰੇਗੀ ਅਤੇ ਕੀਮਤ ਜਨਤਾ ਚੁਕਾਏਗੀ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਤਿੰਨ ਰੁਪਏ ਦਾ ਝਟਕਾ ਆ ਚੁੱਕਿਆ, ਬਾਕੀ ਵਸੂਲੀ ਕਿਸ਼ਤਾਂ ਨਾਲ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਫਿਊਲ ਸੰਕਟ ਦੇ ਨਾਲ-ਨਾਲ ਭਾਰਤ 'ਚ ਆਰਥਿਕ ਸੰਕਟ ਦਾ ਵੱਡਾ ਕਾਰਨ ਮੋਦੀ ਸਰਕਾਰ ਦੀ ਲੀਡਰਸ਼ਿਪ ਦਾ ਸੰਕਟ ਅਤੇ ਦੂਰਦਰਸ਼ੀ ਸੋਚ ਦੀ ਕਮੀ ਹੈ। ਤੇਲ ਕੰਪਨੀਆਂ 'ਚ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਦਾ ਵਾਧਾ ਕੀਤਾ। ਹੁਣ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 94.77 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 97.77 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਗਲਤੀ ਮੋਦੀ ਸਰਕਾਰ ਦੀ, ਕੀਮਤ ਜਨਤਾ ਚੁਕਾਏਗੀ। ਤਿੰਨ ਰੁਪਏ ਦਾ ਝਟਕਾ ਆ ਚੁੱਕਿਆ, ਬਾਕੀ ਵਸੂਲੀ ਕਿਸ਼ਤਾਂ ਨਾਲ ਕੀਤੀ ਜਾਵੇਗੀ।'' ਖੜਗੇ ਨੇ ਕਿਹਾ,''ਜਨਤਾ ਨੂੰ ਇਹ ਸਮਝਣਾ ਹੋਵੇਗਾ ਕਿ ਇਸ ਸਮੇਂ ਅੰਤਰਰਾਸ਼ਟਰੀ ਫਿਊਲ ਸੰਕਟ ਦੇ ਨਾਲ-ਨਾਲ ਭਾਰਤ 'ਚ ਆਰਥਿਕ ਸੰਕਟ ਦਾ ਵੱਡਾ ਕਾਰਨ ਮੋਦੀ ਸਰਕਾਰ 'ਚ ਲੀਡਰਸ਼ਿਪ ਦਾ ਸੰਕਟ ਅਤੇ ਦੂਰਦਰਸ਼ੀ ਸੋਚ ਦੀ ਕਮੀ ਹੈ ਅਤੇ ਅਸਮਰੱਥਾ ਕੁੱਟ-ਕੁੱਟ ਕੇ ਭਰੀ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਇਹ ਸੰਕਟ ਮੋਦੀ ਸਰਕਾਰ ਵਲੋਂ ਪੈਦਾ ਕੀਤਾ ਗਿਆ ਹੈ, ਜਿਸ ਦਾ ਖਾਮਿਆਜ਼ਾ ਦੇਸ਼ ਦੀ ਜਨਤਾ ਨੂੰ ਪੈਟਰੋਲ, ਡੀਜ਼ਲ ਅਤੇ ਐੱਲਪੀਜੀ 'ਤੇ ਆਪਣੀ ਜੇਬ ਤੋਂ ਭਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਿੰਗਾਈ ਦਾ ਵੱਡਾ ਧਮਾਕਾ: 48 ਘੰਟਿਆਂ 'ਚ ਪੈਟਰੋਲ-ਡੀਜ਼ਲ ਤੋਂ ਇਲਾਵਾ ਇੰਨ੍ਹਾਂ ਚੀਜ਼ਾਂ ਦੇ ਵੀ ਵਧੇ ਭਾਅ
NEXT STORY