ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਰਾਫੇਲ ਡੀਲ ਦੇ ਮਾਮਲੇ 'ਚ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕੇਂਦਰ ਸਰਕਾਰ ਖਿਲਾਫ ਕੀਤੇ ਗਏ ਇਸ ਟਵੀਟ 'ਚ ਰਾਹੁਲ ਨੇ ਪਹਿਲਾਂ ਰਾਫੇਲ ਦੀਆਂ ਕੀਮਤਾਂ 'ਤੇ ਸਵਾਲ ਚੁੱਕੇ ਅਤੇ ਉਸ ਤੋਂ ਬਾਅਦ ਲਿਖਿਆ ਕਿ ਇਕ ਪਾਸੇ ਫੌਜ ਆਧੁਨੀਕਰਨ ਲਈ ਪੈਸੇ ਮੰਗ ਰਹੀ ਹੈ ਅਤੇ ਉਥੇ ਹੀ ਦੂਜੇ ਪਾਸੇ ਕੇਂਦਰ ਨੇ ਰਾਫੇਲ ਡੀਲ ਦੇ 36 ਹਜ਼ਾਰ ਕਰੋੜ ਆਪਣੀ ਜੇਬ 'ਚ ਪਾ ਲਏ ਹਨ।
ਰਾਹੁਲ ਨੇ ਟਵੀਟ 'ਚ ਲਿਖਿਆ ਹੈ ਕਿ ਡਿਸਾਲਟ ਵਲੋਂ ਜਾਰੀ ਰਿਪੋਰਟ 'ਚ ਸਰਕਾਰ ਦੇ ਝੂਠ ਦਾ ਖੁਲ੍ਹਾਸਾ ਹੋਇਆ ਹੈ। ਜਿਥੇ ਰਾਫੇਲ ਜਹਾਜ਼ ਕਤਰ ਨੂੰ 1319 ਕਰੋੜ 'ਚ ਵੇਚਿਆ ਹੈ ਤਾਂ ਉਥੇ ਭਾਰਤ ਨੂੰ ਮੋਦੀ ਸਰਕਾਰ ਦੇ ਸਮੇਂ 'ਚ ਇਕ ਜਹਾਜ਼ ਲਈ 1670 ਕਰੋੜ ਰੁਪਏ ਚੁਕਾਉਣੇ ਪੈ ਰਹੇ ਹਨ। ਰਾਹੁਲ ਨੇ ਇਹ ਵੀ ਲਿਖਿਆ ਕਿ ਇਹ ਜਹਾਜ਼ ਮਨਮੋਹਨ ਸਰਕਾਰ ਦੇ ਸਮੇਂ 570 ਕਰੋੜ ਦਾ ਮਿਲ ਰਿਹਾ ਸੀ।
ਅਜਿਹੇ 'ਚ ਭਾਰਤ ਹੁਣ ਇਸ ਲਈ ਹਰ ਜਹਾਜ਼ 'ਤੇ 1100 ਕਰੋੜ ਰੁਪਏ ਜ਼ਿਆਦਾ ਜਾਂ ਇਹ ਕਹੀਏ ਕਿ ਪੂਰੀ ਡੀਲ ਲਈ ਲਗਭਗ 36 ਹਜ਼ਾਰ ਕਰੋੜ ਰੁਪਏ ਜ਼ਿਆਦਾ ਦੇ ਰਿਹਾ ਹੈ। ਇਹ ਰਕਮ ਸਾਡੇ ਡਿਫੈਂਸ ਬਜਟ ਦਾ ਲਗਭਗ 10 ਫੀਸਦੀ ਹੈ। ਤੁਹਾਨੂੰ ਦੱਸ ਦਈਏ ਕਿ ਵਰਤਮਾਨ 'ਚ ਭਾਰਤ ਦਾ ਡਿਫੈਂਸ ਬਜਟ 359,000 ਕਰੋੜ ਰੁਪਏ ਹੈ। ਇਨ੍ਹਾਂ ਆਂਕੜਿਆਂ ਦੇ ਨਾਲ ਹੀ ਰਾਹੁਲ ਗਾਂਧੀ ਨੇ ਡਿਸਾਲਟ ਦੀ ਰਿਪੋਰਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਦੂਜੇ ਪਾਸੇ ਭਾਰਤੀ ਫੌਜ ਨੂੰ ਆਧੁਨੀਕਰਨ ਲਈ ਭੀਖ ਮੰਗਣੀ ਪੈ ਰਹੀ ਹੈ।
ਰਾਸ਼ਟਰੀ ਗੀਤ 'ਚ ਕੀਤਾ ਜਾਵੇ ਬਦਲਾਵ, ਕਾਂਗਰਸ ਸੰਸਦ ਮੈਂਬਰ ਨੇ ਕੀਤੀ ਮੰਗ
NEXT STORY