ਨਵੀਂ ਦਿੱਲੀ— ਕਾਂਗਰਸ 'ਚ ਵੱਖ-ਵੱਖ 'ਅੰਕਲਾਂ' ਕਾਰਨ ਰਾਹੁਲ ਗਾਂਧੀ ਬੇਹੱਦ ਚਿੰਤਤ ਹਨ। ਇਹ ਅੰਕਲ ਪਾਰਟੀ ਦੀਆਂ ਨੀਤੀਆਂ ਤੋਂ ਹਟ ਕੇ ਕੰਮ ਕਰ ਰਹੇ ਹਨ, ਜਿਸ ਕਾਰਨ ਮੋਦੀ ਅਤੇ ਸ਼ਾਹ ਦੀ ਜੋੜੀ ਨੂੰ ਕਾਂਗਰਸ ਨੂੰ ਬਦਨਾਮ ਕਰਨ ਲਈ ਬਹੁਤ ਮਸਾਲਾ ਮਿਲ ਰਿਹਾ ਹੈ। ਰਾਹੁਲ ਨੇ ਬਹੁਤ ਮੁਸ਼ਕਲ ਨਾਲ ਹੁਣ ਇਕ ਅੰਕਲ ਮਣੀਸ਼ੰਕਰ ਅਈਅਰ ਤੋਂ ਛੁਟਕਾਰਾ ਹਾਸਲ ਕੀਤਾ ਹੈ, ਜਿਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਸੰਮੇਲਨ 'ਚ ਨਰਿੰਦਰ ਮੋਦੀ ਪ੍ਰਤੀ 'ਚਾਏਵਾਲਾ' ਸ਼ਬਦ ਦੀ ਵਰਤੋਂ ਕਰ ਕੇ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਰਾਹੁਲ ਨੇ ਕਈ ਵਾਰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਨਤਕ ਹਿੱਤਾਂ ਵਾਲੇ ਮੁੱਦਿਆਂ ਸਬੰਧੀ ਸੋਚ-ਸਮਝ ਕੇ ਬੋਲਣ ਅਤੇ ਪਾਰਟੀ ਬੁਲਾਰਿਆਂ ਵੱਲੋਂ ਦਿੱਤੀਆਂ ਗਈਆਂ ਸੇਧ ਲੀਹਾਂ ਮੁਤਾਬਕ ਚੱਲਣ।
ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਇਹ ਗੱਲ ਨੋਟ ਕੀਤੀ ਕਿ ਜੰਮੂ-ਕਸ਼ਮੀਰ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂ ਸੈਫੁਦੀਨ ਸੋਜ਼ ਨੇ ਪਾਰਟੀ ਪ੍ਰਤੀ ਕੁਝ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਇਨ੍ਹਾਂ ਟਿੱਪਣੀਆਂ ਕਾਰਨ ਰਾਹੁਲ ਨਾਰਾਜ਼ ਹੋਏ। ਇਸ ਸਮੇਂ ਜਦ ਕਿ ਭਾਜਪਾ ਅਤੇ ਪੀ. ਡੀ. ਪੀ. ਦੀ ਆਪਸ 'ਚ ਸੁਰ ਨਹੀਂ ਮਿਲ ਰਹੀ ਅਤੇ ਕਾਂਗਰਸ ਜੰਮੂ-ਕਸ਼ਮੀਰ ਸਬੰਧੀ ਕਿਸੇ ਨੀਤੀ ਨੂੰ ਬਣਾਉਣ ਦੀ ਤਿਆਰੀ 'ਚ ਹੈ, ਸੋਜ਼ ਦੀਆਂ ਟਿੱਪਣੀਆਂ ਨੇ ਪਾਰਟੀ ਆਗੂਆਂ ਨੂੰ ਪ੍ਰੇਸ਼ਾਨ ਕੀਤਾ। ਸਭ ਤੋਂ ਵੱਧ ਦੁੱਖ ਵਾਲੀ ਗੱਲ ਇਹ ਹੈ ਕਿ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਸੈਫੁਦੀਨ ਸੋਜ਼ ਵੱਲੋਂ ਕਹੀਆਂ ਗੱਲਾਂ ਦੀ ਹਮਾਇਤ ਕਰ ਦਿੱਤੀ। ਰਾਹੁਲ ਗਾਂਧੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਗੁਲਾਮ ਨਬੀ ਆਜ਼ਾਦ ਨੂੰ ਕਿਵੇਂ ਕੁਝ ਕਹਿਣ ਕਿਉਂਕਿ ਉਹ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੇ ਸਮੇਂ ਤੋਂ ਸਿਆਸਤ 'ਚ ਸਰਗਰਮ ਹਨ ਅਤੇ ਉਹ ਉਨ੍ਹਾਂ ਨੂੰ 'ਅੰਕਲ' ਮੰਨਦੇ ਹਨ। ਰਾਹੁਲ ਵਿਚ ਇਹ ਹਿੰਮਤ ਨਹੀਂ ਹੋਈ ਕਿ ਉਹ ਫੋਨ 'ਤੇ ਵੀ ਗੁਲਾਮ ਨਬੀ ਆਜ਼ਾਦ ਨੂੰ ਇਸ ਸਬੰਧੀ ਕੁਝ ਕਹਿਣ।
ਰਾਹੁਲ ਨੇ ਹੌਸਲਾ ਕਰ ਕੇ ਆਪਣੀ ਮਾਤਾ ਸੋਨੀਆ ਗਾਂਧੀ ਨੂੰ ਫੋਨ 'ਤੇ ਕਿਹਾ ਕਿ ਉਹ ਆਜ਼ਾਦ ਨੂੰ ਸਮਝਾਉਣ। ਪਤਾ ਲੱਗਾ ਹੈ ਕਿ ਸੋਨੀਆ ਨੇ ਆਜ਼ਾਦ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਇਹ ਉਹ ਸਮਾਂ ਨਹੀਂ ਜਦੋਂ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਹਿੱਸਾ ਲਿਆ ਜਾਵੇ। ਬਾਅਦ ਵਿਚ ਆਜ਼ਾਦ ਨੇ ਸੋਜ਼ ਨੂੰ ਕਿਹਾ ਕਿ ਉਹ ਥੋੜ੍ਹਾ ਠਰੰ੍ਹਮਾ ਰੱਖਣ ਅਤੇ ਮੀਡੀਆ ਕੋਲੋਂ ਦੂਰ ਰਹਿਣ। ਇਸ ਤੋਂ ਬਾਅਦ ਹੀ ਕਸ਼ਮੀਰ ਬਾਰੇ ਇਕ ਮੀਟਿੰਗ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਵਾਸ ਵਿਖੇ ਹੋਈ, ਜਿਸਦੀ ਪ੍ਰਧਾਨਗੀ ਕਰਨ ਲਈ ਰਾਹੁਲ ਗਾਂਧੀ ਨਹੀਂ ਆਏ।
ਕਸ਼ਮੀਰ 'ਚ ਹੜਤਾਲ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ, ਰੇਲ ਤੇ ਮੋਬਾਇਲ ਸੇਵਾਵਾਂ ਮੁਲਤਵੀ
NEXT STORY