ਰਾਏਬਰੇਲੀ (ਉੱਤਰ ਪ੍ਰਦੇਸ਼)— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਭਰਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ। ਪ੍ਰਿਯੰਕਾ ਨੇ ਇਸ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਨ੍ਹਾਂ ਦੇ ਭਰਾ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ। ਜਦੋਂ ਪੁੱਛਿਆ ਗਿਆ ਕਿ ਰਾਹੁਲ ਪ੍ਰਧਾਨ ਮੰਤਰੀ ਬਣਨਗੇ ਜਾਂ ਨਹੀਂ ਤਾਂ ਪ੍ਰਿਯੰਕਾ ਬੋਲੀ,''ਇਹ ਫੈਸਲਾ ਜਨਤਾ ਨੇ ਕਰਨਾ ਹੈ।'' ਉਹ ਇੱਥੇ ਸਲੋਨ ਵਿਧਾਨ ਸਭਾ ਖੇਤਰ ਦੇ ਬਘੌਲਾ ਅਤੇ ਸਲੋਨ ਕਸਬੇ ਦੇ ਚੋਣ ਦਫ਼ਤਰ 'ਤੇ ਨੁੱਕੜ ਸਭਾ ਨੂੰ ਸੰਬੋਧਨ ਕਰ ਰਹੀ ਸੀ।
ਪ੍ਰਿਯੰਕਾ ਨੇ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਸਮਰਿਤੀ ਇਰਾਨੀ 'ਤੇ ਪਿੰਡ ਦੇ ਪ੍ਰਧਾਨਾਂ ਨੂੰ ਪੈਸੇ ਵੰਡਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਪਿੰਡ-ਪਿੰਡ ਬੂਟ ਵੰਡ ਕੇ ਕੇਂਦਰੀ ਮੰਤਰੀ ਅਮੇਠੀ ਦੀ ਜਨਤਾ ਦਾ ਅਪਮਾਨ ਕ ਰਹੀ ਹੈ। ਪ੍ਰਿਯੰਕਾ ਨੇ ਕਿਹਾ,''ਉਹ ਕਹਿੰਦੇ ਹਨ ਕਿ ਪਰਿਵਾਰਵਾਦ ਹੈ ਪਰ ਇਹ ਅਮੇਠੀ ਦੀ ਜਨਤਾ ਦਾ ਪਿਆਰ ਹੈ, ਜੋ ਸਾਡੇ ਪਰਿਵਾਰ ਨੂੰ ਮਿਲਦਾ ਹੈ।'' ਉਨ੍ਹਾਂ ਨੇ ਕਿਹਾ ਕਿ ਅਮੇਠੀ ਦੀ ਜਨਤਾ ਨੇ ਉਨ੍ਹਾਂ ਦੇ ਪਿਤਾ ਨੂੰ ਵੀ ਪਿਆਰ ਦਿੱਤਾ ਤਾਂ ਤੁਸੀਂ ਭਰਾ ਵੀ ਜਿੱਤਾ ਕੇ ਆਪਣਾ ਪਿਆਰ ਦਿਖਾਇਆ ਹੈ। ਪ੍ਰਿਯੰਕਾ ਬੋਲੀ,''ਜਦੋਂ ਮੈਂ 12 ਸਾਲ ਦੀ ਸੀ, ਉਦੋਂ ਇੱਥਏ ਕਈ ਬੰਜਰ ਜ਼ਮੀਨਾਂ ਸਨ। ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਨੇ ਤੁਹਾਡੇ ਲਈ ਤੁਹਾਡੇ ਸਮਰਥਨ ਨਾਲ ਇੰਨਾ ਸੰਘਰਸ਼ ਕੀਤਾ ਸੀ ਕਿ ਅੱਜ ਪੂਰੇ ਖੇਤਰ 'ਚ ਹਰਿਆਲੀ ਦਿੱਸਣ ਲੱਗੀ ਹੈ।''
ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 507ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY