ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਦੇ ਮੁੱਦੇ ਨੂੰ ਲੈ ਕੇ ਸ਼ਨੀਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਜੀ ਦੇ ਵਿਕਾਸ ਦੇ ਗੱਡੀ ਰਿਵਰਸ ਗੇਅਰ ’ਚ ਹੈ ਅਤੇ ਬਰੇਕਾਂ ਵੀ ਫੇਲ੍ਹ ਹਨ। ਉਨ੍ਹਾਂ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਐੱਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਨਾਲ ਲੱਖਾਂ ਪਰਿਵਾਰ ਚੁੱਲ੍ਹਾ ਫੂਕਣ ਨੂੰ ਮਜ਼ਬੂਰ ਹਨ।
ਇਹ ਵੀ ਪੜ੍ਹੋ : ਰਾਹੁਲ ਦਾ ਮਹਿੰਗਾਈ ’ਤੇ ਤੰਜ- ‘ਕਾਸ਼, ਮੋਦੀ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ’
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਵਿਕਾਸ ਦੇ ਜੁਮਲਿਆਂ ਤੋਂ ਕੋਸਾਂ ਦੂਰ, ਲੱਖਾਂ ਪਰਿਵਾਰ ਚੁੱਲ੍ਹਾ ਫੂਕਣ ਨੂੰ ਮਜ਼ਬੂਰ ਹਨ। ਮੋਦੀ ਜੀ ਦੇ ਵਿਕਾਸ ਦੀ ਗੱਡੀ ਰਿਵਰਸ ਗੇਅਰ ’ਚ ਹੈ ਅਤੇ ਬਰੇਕਾਂ ਵੀ ਫੇਲ੍ਹ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਹੈ, ਉਸ ਵਿਚ ਇਕ ਸਰਵੇ ਰਿਪੋਰਟ ਦੇ ਆਧਾਰ ’ਤੇ ਦੱਸਿਆ ਗਿਆ ਹੈ ਕਿ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਕਾਰਨ 42 ਫ਼ੀਸਦੀ ਪਰਿਵਾਰਾਂ ਨੇ ਖਾਣਾ ਬਣਾਉਣ ਲਈ ਫਿਰ ਤੋਂ ਲੱਕੜਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ ਪੱਛਮੀ ਬੰਗਾਲ ’ਚ ਵੀ ‘ਬੁਰਜ ਖਲੀਫਾ’, ਵੇਖਣ ਲਈ ਲੱਗੀ ਲੋਕਾਂ ਦੀ ਭੀੜ
ਦੱਸ ਦੇਈਏ ਕਿ ਰਾਹੁਲ ਗਾਂਧੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ਨੂੰ ਟਵਿੱਟਰ ਜ਼ਰੀਏ ਨਿਸ਼ਾਨੇ ’ਤੇ ਲੈ ਰਹੇ ਹਨ। ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਖਾਣ ਵਾਲੀਆਂ ਕਈ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ।
ਇਹ ਵੀ ਪੜ੍ਹੋ : ਪ੍ਰਦੂਸ਼ਣ ਨੇ ਘੇਰੀ ਦਿੱਲੀ; ਜ਼ਹਿਰੀਲੀ ਹੋਈ ਆਬੋ-ਹਵਾ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ
ਜੰਮੂ ਕਸ਼ਮੀਰ ’ਚ ਪੈਟਰੋਲ, ਡੀਜ਼ਲ ’ਤੇ ਘਟਾਇਆ ਗਿਆ 7 ਰੁਪਏ ਪ੍ਰਤੀ ਲੀਟਰ ਟੈਕਸ
NEXT STORY