ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਦੌਰਾਨ ਪੁਲਸ ਕਾਰਵਾਈ 'ਚ ਜ਼ਖ਼ਮੀ ਹੋਏ ਇਕ ਕਿਸਾਨ ਨਾਲ ਬੁੱਧਵਾਰ ਨੂੰ ਫ਼ੋਨ 'ਤੇ ਗੱਲ ਕੀਤੀ ਅਤੇ ਇਸ ਅੰਦੋਲਨ ਦੇ ਪ੍ਰਤੀ ਆਪਣਾ ਸਮਰਥਨ ਜਤਾਇਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਰਾਜਾ ਵੜਿੰਗ ਨੇ ਫੋਨ 'ਤੇ ਰਾਹੁਲ ਗਾਂਧੀ ਦੀ ਗੱਲ ਜ਼ਖ਼ਮੀ ਕਿਸਾਨ ਗੁਰਮੀਤ ਸਿੰਘ ਨਾਲ ਕਰਵਾਈ। ਰਾਹੁਲ ਗਾਂਧੀ ਨੇ ਆਪਣੇ ਵਟਸਐੱਪ ਚੈਨਲ 'ਤੇ ਇਸ ਗੱਲਬਾਤ ਦਾ ਇਕ ਵੀਡੀਓ ਸਾਂਝਾ ਕੀਤਾ।
ਇਹ ਵੀ ਪੜ੍ਹੋ : ਦਿੱਲੀ ਚਲੋ ਕਿਸਾਨ ਅੰਦੋਲਨ : ਸਰਵਣ ਸਿੰਘ ਪੰਧੇਰ ਤੋਂ ਸੁਣੋ ਕਿਸਾਨਾਂ ਦੀ ਮੌਤ ਦਾ ਸੱਚ!
ਉਨ੍ਹਾਂ ਕਿਹਾ,''ਕਿਸਾਨ ਅੰਦੋਲਨ 'ਚ ਪੁਲਸ ਕਾਰਵਾਈ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਾਬਕਾ ਫ਼ੌਜੀ ਗੁਰਮੀਤ ਸਿੰਘ ਜੀ ਨਾਲ ਫ਼ੋਨ 'ਤੇ ਗੱਲ ਹੋਈ। ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਹੱਕ ਦੀਆਂ ਮੰਗਾਂ ਨੂੰ ਲੈ ਕੇ ਇਕ ਸ਼ਾਂਤੀਪੂਰਨ ਅੰਦੋਲਨ ਲਈ ਉਨ੍ਹਾਂ ਦੇ ਪ੍ਰਤੀ ਆਪਣਾ ਸਮਰਥਨ ਜਤਾਇਆ।'' ਰਾਹੁਲ ਨੇ ਕਿਹਾ,''ਉਹ ਜਵਾਨ ਵੀ ਸਨ ਅਤੇ ਕਿਸਾਨ ਵੀ ਹਨ- ਉਨ੍ਹਾਂ ਦੀ ਜੈ ਕਰਨ ਦੀ ਜਗ੍ਹਾ, ਦੇਸ਼ ਦੇ ਰੱਖਿਅਕ ਅਤੇ ਅੰਨਦਾਤਾ ਨਾਲ ਮੋਦੀ ਸਰਕਾਰ ਦਾ ਇਹ ਤਾਨਾਸ਼ਾਹੀ ਰਵੱਈਆ, ਲੋਕਤੰਤਰ ਨੂੰ ਸ਼ਰਮਸਾਰ ਕਰ ਰਿਹਾ ਹੈ।'' ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਦੇ ਅਧੀਨ ਰਾਸ਼ਟਰੀ ਰਾਜਧਾਨੀ ਵੱਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਨੇ ਸ਼ੰਭੂ ਬਾਰਡਰ 'ਤੇ ਹੰਝੂ ਗੈਸ ਦੇ ਗੋਲੇ ਛੱਡੇ। ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਪੁਲਸ ਦੀ ਕਾਰਵਾਈ 'ਚ ਕਈ ਕਿਸਾਨਾਂ ਨੂੰ ਸੱਟਾਂ ਲੱਗੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਂਦੇੜ ਸਾਹਿਬ ’ਚ ਨਹੀਂ ਲਾਗੂ ਹੋਵੇਗਾ ਨਵਾਂ ਗੁਰਦੁਆਰਾ ਸੋਧ ਐਕਟ, ਸਰਕਾਰ ਨੇ ਵਾਪਸ ਲਿਆ ਫ਼ੈਸਲਾ : ਆਰ.ਪੀ. ਸਿੰਘ
NEXT STORY