ਮੁੰਬਈ — ਗੋਵਾ ਤੋਂ 3 ਘੰਟੇ ਦੇਰ ਨਾਲ ਮੁੰਬਈ ਲਈ ਰਵਾਨਾ ਹੋਣ ਵਾਲੀ ਤੇਜਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 3 ਘੰਟੇ ਦੇਰ ਨਾਲ ਤੁਰਣ ਵਾਲਾ ਤੇਜਸ ਇਕ ਮਿੰਟ ਪਹਿਲਾਂ ਪਹੁੰਚ ਗਈ ਆਪਣੀ ਮੰਜ਼ਿਸ 'ਤੇ ਇਹ ਟ੍ਰੇਨ ਗੋਵਾ ਤੋਂ ਸਵੇਰੇ 7:30 ਵਜੇ ਨਿਕਲਦੀ ਹੈ ਅਤੇ 7:45 ਮਿੰਟ 'ਤੇ ਮੁੰਬਈ ਪਹੁੰਚਦੀ ਹੈ। ਐਤਵਾਰ ਨੂੰ 3 ਘੰਟੇ ਦੇਰ ਨਾਲ 10:੩੦ ਵਜੇ ਰਵਾਨਾ ਹੋਈ ਸੀ। ਜ਼ਿਕਰਯੋਗ ਹੈ ਕਿ ਤੇਜਸ ਇਕ ਲਗਜ਼ਰੀ ਟ੍ਰੇਨ ਹੈ ਅਤੇ ਇਸ ਦੀ ਰਫਤਾਰ 200 ਕਿ.ਮੀ. ਪ੍ਰਤੀ ਘੰਟਾ ਹੈ।
ਕੋਂਕਣ ਰੇਵਲੇ ਦੇ ਚੀਫ ਪੀਆਰਓ ਨੇ ਦੱਸਿਆ ਕਿ ਟਾਈਮ ਟੇਬਲ 'ਚ ਬਦਲਾਵ ਦੇ ਕਾਰਨ ਤੇਜਸ 3 ਘੰਟੇ ਦੇਰ ਨਾਲ ਚੱਲੀ। ਰੇਲ ਦੀ ਰਫਤਾਰ ਨੂੰ ਸਮੇਂ ਦੇ ਮੁਤਾਬਕ ਮੈਨਟੇਨ ਕੀਤਾ ਗਿਆ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਰੇਲ ਆਪਣੇ ਸਮੇਂ 'ਤੇ ਪਹੁੰਚ ਗਈ।
ਤੇਜਸ 13 ਕੋਚ ਦੀ ਰੇਲ ਹੈ ਅਤੇ ਹੋਰ ਵੀ ਹਾਈ ਟੈਕ ਸੁਵੀਧਾਵਾਂ ਤੋਂ ਇਲਾਵਾ ਇਸ 'ਚ ਆਪਣੀ ਮਨਪਸੰਦ ਦਾ ਭੋਜਨ ਪਰੋਸਿਆ ਜਾਂਦਾ ਹੈ।
ਪਹਿਲੇ ਦਿਨ ਦਾ ਤੇਜਸ ਦਾ ਤਜ਼ੁਰਬਾ ਮਾੜਾ ਹੀ ਰਿਹਾ ਸੀ। ਇਸ ਦੇ ਸੈਕੜੇ ਹੈੱਡਫੋਨ ਗਾਇਬ ਹੋ ਗਏ ਸਨ ਅਤੇ ਐਲ.ਸੀ.ਡੀ. 'ਤੇ ਸਕ੍ਰੈਚ ਵੀ ਸਨ। ਇਸ ਦੇ ਕਈ ਯਾਤਰੀਆਂ ਨੇ ਟਾਇਲੈਟ ਗੰਦੀ ਹੋਣ ਦੀ ਵੀ ਸ਼ਿਕਾਇਤ ਕੀਤੀ ਸੀ।
- ਤੇਜਸ ਦੇ ਸਾਰੇ ਕੋਚਾਂ 'ਚ ਚਾਹ-ਕੌਫੀ ਵੈਂਡਿੰਗ ਮਸ਼ੀਨ ਲੱਗੀਆਂ ਹਨ।
- ਇਸ ਦੀ ਹਰ ਸੀਟ 'ਤੇ ਵਾਈ-ਫਾਈ ਅਤੇ ਐਲ.ਸੀ.ਡੀ. ਦੀ ਸੁਵੀਧਾ ਹੈ।
- ਬਾਇਓ-ਵੈਕਿਊਮ 'ਚ ਪਾਣੀ ਦੇ ਪੱਧਰ ਦਾ ਇੰਡੀਕੇਟਰ ਅਤੇ ਹੱਥ ਸੁਕਾਉਣ ਵਾਲੀ ਮਸ਼ੀਨ ਲੱਗੀ ਹੈ।
- ਇਥੇ ਮੈਗਜ਼ੀਨ ਅਤੇ ਸਨੈਕ ਟੇਬਲ ਹੈ ਅਤੇ ਵਧੀਆ ਸ਼ੈੱਫ ਵਲੋਂ ਤਿਆਰ ਭੋਜਨ ਮਿਲੇਗਾ।
- ਇਸ 'ਚ ਦਰਵਾਜ਼ਾ ਆਪਣੇ ਆਪ ਖੁੱਲਣ ਅਤੇ ਬੰਦ ਹੋਣ ਦੀ ਵੀ ਸੁਵੀਧਾ ਹੈ।
ਰਾਸ਼ਟਰਪਤੀ ਅਹੁਦੇ ਲਈ ਸੂਚਨਾ ਜਾਰੀ, ਵਿਰੋਧੀ ਧਿਰਾਂ 'ਚ ਬੈਠਕਾਂ ਦਾ ਦੌਰ ਸ਼ੁਰੂ
NEXT STORY