ਨਵੀਂ ਦਿੱਲੀ— ਰਾਸ਼ਟਰਪਤੀ ਚੋਣਾਂ ਦੇ ਨਾਮਜ਼ਦ ਦਾਖਲ ਕਰਨ ਲਈ ਚੋਣ ਕਮਿਸ਼ਨ ਨੇ ਅੱਜ ਯਾਨੀ ਬੁੱਧਵਾਰ ਨੂੰ ਸੂਚਨਾ ਜਾਰੀ ਕਰ ਦਿੱਤੀ। ਚੋਣ ਅਧਿਕਾਰੀ ਅਨੂਪ ਮਿਸ਼ਰਾ ਵੱਲੋਂ ਜਾਰੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ ਗਈ। ਅਜਿਹੇ 'ਚ ਵਿਰੋਧੀ ਦਲ ਬੁੱਧਵਾਰ ਨੂੰ ਬੈਠਕ ਕਰ ਕੇ ਰਾਸ਼ਟਰਪਤੀ ਉਮੀਦਵਾਰੀ ਨੂੰ ਲੈ ਕੇ ਰਣਨੀਤੀ ਤੈਅ ਕਰਨਗੇ। ਵਿਰੋਧੀ ਪਾਰਟੀਆਂ ਦੀ 10 ਮੈਂਬਰੀ ਉਪ-ਕਮੇਟੀ 'ਚ ਕਾਂਗਰਸ, ਜੇ.ਡੀ.ਯੂ., ਐੱਨ.ਸੀ.ਪੀ., ਆਰ.ਜੇ.ਡੀ. ਸੀ.ਪੀ.ਐੱਮ. ਸਮੇਤ ਕਈ ਦਲਾਂ ਦੇ ਨੇਤਾ ਸ਼ਾਮਲ ਹਨ। ਸੂਚਨਾ ਅਨੁਸਾਰ ਨਾਮਜ਼ਦ ਦੀ ਪ੍ਰਕਿਰਿਆ 28 ਜੂਨ ਤੋਂ ਪਹਿਲਾਂ ਪੂਰੀ ਹੋ ਜਾਵੇਗੀ। ਨਾਮਜ਼ਦ ਪੱਤਰ ਦੀ ਜਾਂਚ 29 ਜੂਨ ਨੂੰ ਹੋਵੇਗੀ ਅਤੇ ਚੋਣਾਂ 17 ਜੁਲਾਈ ਨੂੰ ਕਰਵਾਈਆਂ ਜਾਣਗੀਆਂ।
ਐੱਨ.ਡੀ.ਏ. ਅਤੇ ਵਿਰੋਧੀ ਧਿਰ ਨੇ ਹੁਣ ਤੱਕ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਮਾਮਲੇ 'ਤੇ ਲੰਬੇ ਸਮੇਂ ਤੋਂ ਚੁੱਪੀ ਰੱਖਣ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਐਮ. ਵੈਂਕਈਆ ਨਾਇਡੂ ਸ਼ਾਮਲ ਹਨ। ਨਾਇਡੂ ਨੇ ਕਿਹਾ ਕਿ ਪਾਰਟੀ ਦੇ ਅੰਦਰ ਉਮੀਦਵਾਰ ਦੇ ਨਾਂ 'ਤੇ ਚਰਚਾ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ 'ਤੇ ਰਾਜਨਾਥ ਸਿੰਘ ਨਾਲ ਵੀ ਗੱਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ।
ਕਰਜ਼ਾ ਵਾਪਸ ਨਾ ਕਰ ਪਾਉਣ ਕਾਰਨ ਪਰੇਸ਼ਾਨ ਔਰਤ ਨੇ ਚੁੱਕਿਆ ਇਹ ਕਦਮ
NEXT STORY