ਨਵੀਂ ਦਿੱਲੀ- ਰੇਲਵੇ ਨੇ ਸੈਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈੱਸ ਦੀ ਤਰਜ਼ ’ਤੇ ਦਿੱਲੀ-ਐੱਨ. ਸੀ. ਆਰ. ਅਤੇ ਮੁੰਬਈ ਖੇਤਰ ਵਿਚਾਲੇ ਸੁਪਰਫਾਸਟ ਮਾਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਬੋਰਡ ਨੇ ਇਕ ਚਿੱਠੀ ’ਚ ਇਸ ਬਾਬਤ ਜਾਣਕਾਰੀ ਦਿੱਤੀ ਹੈ। ਰੇਲਵੇ ਬੋਰਡ ਵਲੋਂ ਖੇਤਰੀ ਰੇਲਵੇ ਜਨਰਲ ਮੈਨੇਜਰਾਂ ਨੂੰ 11 ਅਕਤੂਬਰ ਨੂੰ ਲਿਖੀ ਚਿੱਠੀ ਮੁਤਾਬਕ ਇਸ ਦਾ ਨਾਂ ‘ਫਰੇਟ ਈ. ਐੱਮ. ਯੂ.’ ਹੋਵੇਗਾ। ਇਹ ਟਰੇਨ ਇਕ ਸੁਪਰਫਾਸਟ ਪਾਰਸਲ ਸੇਵਾ ਦੇ ਰੂਪ ’ਚ ਕੰਮ ਕਰੇਗੀ।
ਇਸ ਟਰੇਨ ਦਾ ਉਦੇਸ਼ ਉੱਚ ਮੁੱਲ ਅਤੇ ਸਮੇਂ ਪ੍ਰਤੀ ਸੰਵੇਦਨਸ਼ੀਲ ਮਾਲ ਖੇਪਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਹੈ, ਜਿਸ ਦੀ ਢੋਆ-ਢੁਆਈ ਮੌਜੂਦਾ ਸਮੇਂ ’ਚ ਆਵਾਜਾਈ ਦੇ ਹੋਰ ਸਾਧਨਾਂ ਤੋਂ ਕੀਤੀ ਜਾ ਰਹੀ ਹੈ। ਵੰਦੇ ਭਾਰਤ ਮਾਲਗੱਡੀ ਨੂੰ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕੰਟੇਨਰਾਂ ਦੀ ਆਵਾਜਾਈ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- PM ਮੋਦੀ ਬੋਲੇ- 20ਵੀਂ ਸਦੀ ਦੇ ਨਾਲ 21ਵੀਂ ਸਦੀ ਦੀਆਂ ਸਹੂਲਤਾਂ ਵੀ ਮੁਹੱਈਆ ਕਰਾਂਵਾਂਗੇ
ਆਟੋਮੈਟਿਕ ਸਲਾਈਡਿੰਗ ਦਰਵਾਜ਼ਿਆਂ ਵਾਲੇ 1800 ਮਿਲੀਮੀਟਰ ਚੌੜੇ ਰੈਕ ’ਚ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਕਾਰਗੋ ਲਈ ਰੀਫਰ ਕੰਟੇਨਰਾਂ ਨੂੰ ਲੋਡ ਕਰਨ ਦਾ ਪ੍ਰਬੰਧ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਵੰਦੇ ਭਾਰਤ ਟਰੇਨ ਲਈ ਕੋਚ ਦਾ ਨਿਰਮਾਣ ਕਰਨ ਵਾਲੀ ਚੇਨਈ ਸਥਿਤ ਇੰਟੀਗ੍ਰੇਟਿਡ ਵ੍ਹੀਕਲ ਫੈਕਟਰੀ ਵਲੋਂ ਦਸੰਬਰ ਤੱਕ ‘ਫਰੇਟ EMU’ ਰੈਕ ਬਣਾਉਣ ਦੀ ਸੰਭਾਵਨਾ ਹੈ।
ਕੁਝ ਸੰਭਾਵੀ ਗਾਹਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਪਹਿਲੀ ਸੇਵਾ ਦਿੱਲੀ-ਐੱਨ. ਸੀ. ਆਰ. ਖੇਤਰ ਅਤੇ ਮੁੰਬਈ ਖੇਤਰ ਵਿਚਕਾਰ ਸ਼ੁਰੂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਅੰਬ-ਅੰਦੌਰਾ ਤੋਂ ਭਾਰਤ ਦੀ ਚੌਥੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਹਿਮਾਚਲ ਪ੍ਰਦੇਸ਼ ਦੇ ਅੰਬ-ਅੰਦੌਰਾ ਅਤੇ ਨਵੀਂ ਦਿੱਲੀ ਵਿਚਕਾਰ ਚੱਲੇਗੀ।
ਇਹ ਵੀ ਪੜ੍ਹੋ- ਹਿਮਾਚਲ ਨੂੰ PM ਮੋਦੀ ਦੀ ਸੌਗਾਤ, ਚੌਥੀ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ਨੂੰ ਵਿਖਾਈ ਹਰੀ ਝੰਡੀ
DGCA ਦੀ ਹੈਰਾਨੀਜਨਕ ਰਿਪੋਰਟ : ਏਅਰਪੋਰਟ 'ਤੇ ਨਸ਼ੇ ਦੀ ਹਾਲਤ 'ਚ ਮਿਲੇ 172 ਵਰਕਰ
NEXT STORY