ਕੋਲਕਾਤਾ (ਵਾਰਤਾ)- ਕਲਕੱਤਾ ਹਾਈ ਕੋਰਟ ਨੇ ਆਪਣੇ ਇਤਿਹਾਸਕ ਫ਼ੈਸਲੇ 'ਚ ਇਕ ਬਲਾਤਕਾਰ ਪੀੜਤਾ ਦੀ 23 ਹਫ਼ਿਤਆਂ ਦੀ ਗਰਭ ਅਵਸਥਾ ਖ਼ਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਅਤੇ ਰਾਜ ਸਰਕਾਰ ਦੀ ਮਲਕੀਅਤ ਵਾਲੇ ਹਸਪਤਾਲ ਨੂੰ ਇਸ ਉਦੇਸ਼ ਲਈ ਇਕ ਮੈਡੀਕਲ ਬੋਰਡ ਗਠਿਤ ਕਰਨ ਦੀ ਸਲਾਹ ਵੀ ਦਿੱਤੀ ਹੈ। ਅਦਾਲਤੀ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। 27 ਸਾਲਾ ਪੀੜਤਾ ਦੀ ਇਕ ਸਮੱਸਿਆ ਦਾ ਸਾਹਮਣਾ ਕਰ ਰਹੀ ਸੀ ਅਤੇ 21 ਹਫ਼ਤਿਆਂ ਤੋਂ ਬਾਅਦ ਜਦੋਂ ਉਸ ਦੀ ਗਰਭ ਅਵਸਥਾ ਦਾ ਪਤਾ ਲੱਗਾ ਤਾਂ ਉਹ ਇਕ ਦਰਦਨਾਕ ਸਥਿਤੀ ਸੀ।
ਇਹ ਵੀ ਪੜ੍ਹੋ : ਖਾਣਾ ਦੇਣਾ ਭੁੱਲੇ ਤਾਂ ਰੋਟਵਿਲਰ ਕੁੱਤੇ ਨੇ ਮਾਲਕ ਨੂੰ ਨੋਚ ਖਾਧਾ, ਸਰੀਰ 'ਤੇ ਕੀਤੇ 60 ਤੋਂ ਜ਼ਿਆਦਾ ਜ਼ਖ਼ਮ
ਦੇਸ਼ ਦੇ ਕਾਨੂੰਨ ਅਨੁਸਾਰ 20 ਹਫ਼ਤੇ ਜਾਂ ਉਸ ਤੋਂ ਵੱਧ ਪੁਰਾਣੀ ਗਰਭ ਅਵਸਥਾ ਨੂੰ ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਹੀ ਖ਼ਤਮ ਕੀਤਾ ਜਾ ਸਕਦਾ ਹੈ। ਜੱਜ ਸਬਿਆਸਾਚੀ ਭੱਟਾਚਾਰੀਆ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੱਖਣ ਕੋਲਕਾਤਾ ਦੇ ਐੱਮ.ਆਰ. ਬਾਂਗੁਰ ਹਸਪਤਾਲ ਨੂੰ 48 ਘੰਟੇ ਦੇ ਅੰਦਰ ਐੱਮ.ਟੀ.ਪੀ. (ਗਰਭ ਅਵਸਥਾ ਦੀ ਮੈਡੀਕਲ ਸਮਾਪਤੀ) ਲਈ 2 ਇਸਤਰੀ ਰੋਗ ਮਾਹਿਰਾਂ ਨੂੰ ਸ਼ਾਮਲ ਕਰਦੇ ਹੋਏ ਇਕ ਮੈਡੀਕਲ ਬੋਰਡ ਗਠਿਤ ਕਰਨ ਦਾ ਨਿਰਦੇਸ਼ ਦਿੱਤਾ। ਸੂਤਰਾਂ ਨੇ ਕਿਹਾ ਕਿ ਅਦਾਲਤ ਨੂੰ ਦੱਸਿਆ ਗਿਆ ਕਿ ਔਰਤ ਨਾਲ 18 ਜੁਲਾਈ 2023 ਨੂੰ ਬਲਾਤਕਾਰ ਕੀਤਾ ਗਿਆ ਸੀ ਅਤੇ ਬਲਾਤਕਾਰ ਤੋਂ ਬਾਅਦ ਉਸ ਨੂੰ ਸਰੀਰਕ ਅਤੇ ਮਾਨਸਿਕ ਸੱਟ ਲੱਗੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੱਲਦੀ ਬੱਸ 'ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਗੱਡੀ ਰੋਕ ਕੇ 60 ਤੋਂ ਵੱਧ ਯਾਤਰੀਆਂ ਦੀ ਬਚਾਈ ਜਾਨ
NEXT STORY