ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਸੋਕੇ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਮੁੱਖ ਮੰਤਰੀ ਸਾਰੀਆਂ ਏਜੰਸੀਆਂ ਨੂੰ ਫ਼ਸਲਾਂ ਦੀ ਸਥਿਤੀ 'ਤੇ ਰੋਜ਼ਾਨਾ ਰਿਪੋਰਟ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨਾਲ ਗੱਲ ਕੀਤੀ ਅਤੇ ਰਾਜ ਦੇ ਕਿਸਾਨਾਂ ਲਈ ਮੌਸਮ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਕ ਪ੍ਰਣਾਲੀ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ 'ਚ ਰਾਜ 'ਚ ਪਾਣੀ ਦਾ ਸੰਕਟ ਨਹੀਂ ਹੋਵੇਗਾ। ਪਾਣੀ ਦੀ ਸਪਲਾਈ ਟੈਂਕਰਾਂ ਅਤੇ ਹੋਰ ਉਪਲੱਬਧ ਸਾਧਨਾਂ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ,''ਹਿਮਾਚਲ ਪ੍ਰਦੇਸ਼ ਸਰਕਾਰ ਨੇੜੇ ਭਵਿੱਖ 'ਚ ਸੋਕੇ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।'' ਉਨ੍ਹਾਂ ਦੱਸਿਆ ਕਿ ਹਮੀਰਪੁਰ ਜਾਂ ਕਾਂਗੜਾ 'ਚ ਮੌਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵੇਧਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਆਦਿਵਾਸੀ ਬਹੁਲ ਕਿੰਨੌਰ ਅਤੇ ਲਾਹੌਲ ਤੇ ਸਪੀਤੀ ਜ਼ਿਲ੍ਹਿਆਂ 'ਚ 2 ਡਾਪਲਰ ਰਡਾਰ ਸਥਾਪਤ ਕੀਤੇ ਜਾਣਗੇ।
ਗੁਜਰਾਤ ਦੇ ਤੱਟ ਕੋਲ BSF ਨੇ ਚਰਸ ਦੇ 10 ਪੈਕੇਟ ਕੀਤੇ ਬਰਾਮਦ
NEXT STORY