ਸ਼੍ਰੀਨਗਰ — ਕਸ਼ਮੀਰ 'ਚ ਇਨ੍ਹਾਂ ਦਿਨੀਂ ਬਰਫਬਾਰੀ ਹੋ ਰਹੀ ਹੈ। ਇਸੇ ਮੌਸਮ ਤੋਂ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਹ ਤਸਵੀਰ ਕਿਸੇ ਨਜ਼ਾਰੇ ਦੀ ਨਹੀਂ ਸਗੋਂ, ਸੀ.ਆਰ.ਪੀ.ਐੱਫ. ਦੇ ਇਕ ਜਵਾਨ ਦੀ ਹੈ ਜੋ ਬਰਫਬਾਰੀ ਵਿਚਾਲੇ ਆਪਣੀ ਡਿਊਟੀ ਨਿਭਾ ਰਿਹਾ ਹੈ। ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਗਗਿਆ ਕਿ ਜਵਾਨ ਦਾ ਨਾਂ ਏਜਾਜ਼ ਗੈ, ਜੋ ਬਰਫਬਾਰੀ ਦੇ ਬਾਵਜੂਦ ਆਪਣੀ ਡਿਊਟੀ 'ਤੇ ਤਾਇਨਾਤ ਹੈ। 8 ਨਵੰਬਰ ਨੂੰ ਟਵਿਟਰ 'ਤੇ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ 10 ਹਜ਼ਾਰ ਤੋਂ ਜ਼ਿਆਦਾ ਲਾਇਕਸ ਅਤੇ 2 ਹਜ਼ਾਰ ਤੋਂ ਜ਼ਿਆਦਾ ਰੀ-ਟਵੀਟ ਮਿਲ ਚੁੱਕੇ ਹਨ। ਨਾਲ ਹੀ, ਲੋਕ ਇਸ ਜਵਾਨ ਦੇ ਕੰਮ ਦੀ ਸ਼ਲਾਘਾ ਕਰ ਰਹੇ ਹਨ।
ਜਵਾਨ ਦੀ ਇਹ ਤਸਵੀਰ Kashyap Kadagattur ਨੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੋਟੋ ਕੈਪਸ਼ਨ 'ਚ ਲਿਖਿਆ, 'ਨਹੀਂ ਇਹ ਬੈਟਮੈਨ ਨਹੀਂ ਹੈ। ਇਹ ਏਜਾਜ਼ ਹੈ ਸੀ.ਆਰ.ਪੀ.ਐੱਫ. ਕੇ ਕਾਨਸਟੇਬਲ, ਜੋ ਭਾਰੀ ਬਰਫਬਾਰੀ ਦੇ ਬਾਵਜੂਦ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਆਪਣੀ ਡਿਊਟੀ 'ਤੇ ਤਾਇਨਾਤ ਹੈ। ਪੁਲਸ 24/7 ਦਿਨ ਕੰਮ ਕਰਦੀ ਹੈ। ਸੀ.ਆਰ.ਪੀ.ਐੱਫ. ਦਾ ਮਤਲਬ ਕੰਮ।
ਅਯੁੱਧਿਆ ਫੈਸਲੇ 'ਤੇ ਬੋਲੇ ਅਡਵਾਨੀ, ਭਗਵਾਨ ਦਾ ਧੰਨਵਾਦ ਕਿ ਮੈਂ ਇਸ ਦਾ ਹਿੱਸਿਆ ਬਣਿਆ
NEXT STORY