ਨੈਸ਼ਨਲ ਡੈਸਕ- ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਸਮੇਂ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। ਹੜ੍ਹ, ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤ ਦਾ ਸਾਹਮਣਾ ਲੱਖਾਂ ਲੋਕ ਕਰਦੇ ਹਨ। ਉੱਥੇ ਹੀ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਵੱਡੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਮਹਾਰਾਸ਼ਟਰ ਤੋਂ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਸਕੂਲੀ ਬੱਚਿਆਂ ਨੂੰ ਸੂਕਲ ਜਾਣ ਲਈ ਰੋਜ਼ਾਨਾ ਜਾਨਲੇਵਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- Space 'ਚ ਨਹੀਂ ਹੁੰਦਾ ਕੋਈ ਹਸਪਤਾਲ! ਜਾਣੋ ਸਿਹਤ ਖਰਾਬ ਹੋਣ 'ਤੇ ਕੀ ਕਰਦੇ ਹਨ ਪੁਲਾੜ ਯਾਤਰੀ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਾਡਾ ਤਾਲੁਕਾ ਸਥਿਤ ਨਾਕਾਰਪਾੜਾ ਅਤੇ ਜੁਗਰੇਪਾੜਾ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ। ਸਕੂਲ ਤੱਕ ਪਹੁੰਚਣ ਲਈ ਰਾਖਾੜੀ ਨਦੀ ਦੇ ਵਹਿੰਦੇ ਬੰਨ੍ਹ ਨੂੰ ਪਾਰ ਕਰ ਕੇ ਬੱਚੇ ਸਕੂਲ ਜਾਂਦੇ ਹਨ। ਨਦੀ ਪਾਰ ਕਰਨ ਲਈ 2 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਸੜਕ ਦੇ ਰਸਤਿਓਂ ਜਾਣ 'ਤੇ ਵਿਦਿਆਰਥੀ ਥੱਕ ਜਾਂਦੇ ਹਨ ਅਤੇ ਸਕੂਲ ਜਾਣ ਵਿਚ ਦਿਲਚਸਪੀ ਨਹੀਂ ਲੈਂਦੇ ਪਰ ਜੋ ਰਸਤਾ ਆਸਾਨ ਲੱਗਦਾ ਹੈ, ਉਹ ਹੀ ਸਭ ਤੋਂ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ- 5,6,7,8,9 ਜੁਲਾਈ ਤੱਕ ਇਨ੍ਹਾਂ ਸੂਬਿਆਂ 'ਚ ਮੀਂਹ ਦਾ ਅਲਰਟ, Landslide ਦਾ ਖ਼ਤਰਾ
ਸਥਾਨਕ ਲੋਕ ਮੰਗ ਕਰਦੇ ਆ ਰਹੇ ਹਨ ਕਿ ਇੱਥੇ ਨਦੀ ਉੱਤੇ ਇਕ ਪੁਲ ਬਣਾਇਆ ਜਾਵੇ ਪਰ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਵਿਦਿਆਰਥੀਆਂ ਅਤੇ ਮਾਪਿਆਂ ਦੀ ਇਕੋ ਮੰਗ ਹੈ ਕਿ ਜਾਂ ਤਾਂ ਨਦੀ 'ਤੇ ਬਣੇ ਅਸਥਾਈ ਬੰਨ੍ਹ ਨੂੰ ਮਜ਼ਬੂਤ ਅਤੇ ਉੱਚਾ ਕੀਤਾ ਜਾਵੇ ਜਾਂ ਫਿਰ ਇਕ ਸਥਾਈ ਪੁਲ ਬਣਾਇਆ ਜਾਵੇ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਹੋਵੇਗੀ ਸਗੋਂ ਉਨ੍ਹਾਂ ਦੀ ਪੜ੍ਹਾਈ ਵਿਚ ਵੀ ਕੋਈ ਰੁਕਾਵਟ ਨਹੀਂ ਆਵੇਗੀ।
ਇਹ ਵੀ ਪੜ੍ਹੋ- ਬਾਗੇਸ਼ਵਰ ਧਾਮ 'ਚ ਆਰਤੀ ਦੌਰਾਨ ਵਾਪਰਿਆ ਵੱਡਾ ਹਾਦਸਾ ; ਇਕ ਸ਼ਰਧਾਲੂ ਦੀ ਹੋਈ ਮੌਤ, ਕਈ ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
E-Rickshaw ਚਾਲਕ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਫੜ੍ਹਿਆ ਗਿਆ ਸਿਪਾਹੀ
NEXT STORY