ਮੁੰਬਈ- ਡੂੰਘੇ ਸਮੁੰਦਰ 'ਚ ਜਾਣ ਅਤੇ ਪਣਡੁੱਬੀਆਂ ਨੂੰ ਤੁਰੰਤ ਮਦਦ ਪ੍ਰਦਾਨ ਕਰਨ 'ਚ ਸਮਰੱਥ ਬੇੜੇ 'INS ਨਿਪੁਨ' ਨੂੰ ਸੋਮਵਾਰ ਨੂੰ ਮੁੰਬਈ 'ਚ ਭਾਰਤੀ ਜਲ ਸੈਨਾ 'ਚ ਸਾਮਲ ਕੀਤਾ ਗਿਆ। ਭਾਰਤੀ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਇਹ ਇਸ ਤਰ੍ਹਾਂ ਦਾ ਦੂਜਾ ਬੇੜਾ ਹੈ, ਜੋ ਡੂੰਘੇ ਸਮੁੰਦਰ 'ਚ ਜਾਣ 'ਚ ਸਮਰੱਥ ਹੈ। ਆਈਐੱਨਐੱਸ ਨਿਪੁਨ ਨੂੰ ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਦੀ ਮੌਜੂਦਗੀ 'ਚ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ।

'ਹਿੰਦੁਸਤਾਨ ਸ਼ਿਪਯਾਰਡ ਲਿਮਟਿਡ' ਵਲੋਂ ਬਣਿਆ ਇਹ ਬੇੜਾ 119.4 ਮੀਟਰ ਲੰਬਾ ਹੈ ਅਤੇ ਇਸ ਦੀ ਸਮਰੱਥਾ 10,500 ਟਨ ਹੈ। ਇਹ ਜਹਾਜ਼ ਸਮੁੰਦਰ 'ਚ 300 ਮੀਟਰ ਦੀ ਡੂੰਘਾਈ ਤੱਕ ਜਾਣ ਦੀ ਸਮਰੱਥਾ ਰੱਖਦਾ ਹੈ। ਇਸ 'ਚ ਪਣਡੁੱਬੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੀ ਵੀ ਸਮਰੱਥਾ ਹੈ। ਇਸ ਤੋਂ ਇਲਾਵਾ ਇਸ ਨੂੰ ਆਫ਼ਤ ਰਾਹਤ ਅਤੇ ਮਨੁੱਖੀ ਮਦਦ ਮੁਹਿੰਮਾਂ ਲਈ ਵੀ ਤਾਇਨਾਤ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਰਕਾਰੀ ਕਰਮਚਾਰੀਆਂ ਲਈ Good News ; ਪੰਜਾਬ-ਹਰਿਆਣਾ ਹਾਈਕੋਰਟ ਨੇ ਹਟਾਈ ਇਹ ਪਾਬੰਦੀ
NEXT STORY