ਨਿਊਯਾਰਕ (ਅਨਸ)- ਇਕ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ ਸਮੇਂ ’ਚ 1.5 ਡਿਗਰੀ ਤਾਪਮਾਨ ਵਾਲੀਆਂ ਗਰਮ ਹਵਾਵਾਂ ਦਾ ਅਸਰ ਦੱਖਣੀ ਏਸ਼ੀਆ ’ਚ ਘੱਟ ਹੋ ਜਾਏਗਾ। ਗਰਮ ਹਵਾਵਾਂ ਨਾਲ ਭਾਰਤ ਦੇ ਫਸਲ ਦਾ ਉਤਪਾਦਕ ਸੂਬਿਆਂ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਰਸਾਲੇ ‘ਜਿਓਫਿਜੀਕਲ ਰਿਸਰਚ ਲੈਟਰਸ’ ’ਚ ਛਪੇ ਖੋਜ-ਨਤੀਜਿਆਂ ਤੋਂ ਇਹ ਸੰਕੇਤ ਮਿਲੇ ਹਨ ਕਿ ਆਉਣ ਵਾਲੇ ਸਮੇਂ ਵਿਚੋਂ ਗਰਮ ਹਵਾਵਾਂ, ਜਿਨ੍ਹਾਂ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ ਕਿ ਸਥਿਤੀ ਹੌਲੀ-ਹੌਲੀ ਸਾਧਾਰਣ ਹੋ ਜਾਏਗੀ।
2015 ’ਚ ਭਾਰਤ ਤੇ ਪਾਕਿਸਤਾਨ ’ਚ ਮਚਾਈ ਸੀ ਭਾਰੀ ਤਬਾਹੀ
ਅਮਰੀਕਾ ਦੀ ਓਕ ਰੀਜ ਨੈਸ਼ਨਲ ਲੈਬੋਟਰੀਜ ਦੇ ਇਕ ਖੋਜ਼ਕਾਰ ਮੋਤਾਸਿਮ ਅਸ਼ਫਾਕ ਦਾ ਕਹਿਣਾ ਹੈ ਕਿ ਘੱਟ ਤਾਪਮਾਨ ’ਚ ਵੀ ਇਨ੍ਹਾਂ ਗਰਮ ਹਵਾਵਾਂ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਅਸ਼ਫਾਕ ਦਾ ਕਹਿਣਾ ਹੈ ਕਿ ਦੱਖਣੀ ਏਸ਼ੀਆ ਲਈ ਆਉਣ ਵਾਲਾ ਸਮਾਂ ਮੁਸ਼ਕਲ ਵੀ ਹੋ ਸਕਦਾ ਹੈ, ਪਰ ਇਸ ਤੋਂ ਬਚਾਅ ਸੰਭਵ ਹੈ। ਖੋਜਕਾਰਾਂ ਮੁਤਾਬਕ, ਸਾਲ 2017 ’ਚ ਕੀਤੀ ਗਈ ਖੋਜ ਗਲਤ ਸਾਬਿਤ ਹੋਈ ਹੈ। ਉਸ ਸਮੇਂ ਖੋਜਕਾਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ 21ਵੀਂ ਸਦੀ ’ਚ ਦੱਖਣੀ ਏਸ਼ੀਆ ’ਚ ਖਤਰਨਾਕ ਗਰਮ ਹਵਾਵਾਂ ਚੱਲਣਗੀਆਂ। ਖੋਜਕਾਰਾਂ ਨੂੰ ਲਗਦਾ ਹੈ ਕਿ ਪਹਿਲਾਂ ਕੀਤਾ ਗਿਆ ਅਧਿਐਨ ਬਹੁਤ ਸੀਮਤ ਸੀ। ਇਸ ਤੋਂ ਪਹਿਲਾਂ ਵੀ ਅਜਿਹਾ ਹੋਇਆ ਹੈ ਕਿ ਇਨ੍ਹਾਂ ਗਰਮ ਹਵਾਵਾਂ ਨੇ ਆਪਣਾ ਅਸਰ ਦਿਖਾਇਆ ਹੈ। ਸਾਲ 2015 ’ਚ ਭਾਰਤ ਅਤੇ ਪਾਕਿਸਤਾਨ ’ਚ ਅਜਿਹੀਆਂ ਹੀ ਗਰਮ ਹਵਾਵਾਂ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਣ 3500 ਮੌਤਾਂ ਹੋਈਆਂ ਸਨ।
32 ਡਿਗਰੀ ਤੱਕ ਦਾ ਤਾਪਮਾਨ ਕਿਰਤ ਕਰਨ ਵਾਲਿਆਂ ਲਈ ਉਪਯੁਕਤ ਨਹੀਂ
ਇਕ ਨਵੀਂ ਖੋਜ ਮੁਤਾਬਕ ਖੋਜਕਾਰਾਂ ਨੇ ਆਬਾਦੀ ਦੇ ਵਾਧੇ ਦੇ ਅਨੁਮਾਨਾਂ ਦਾ ਪ੍ਰਯੋਗ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ 1.5 ਤੋਂ 2 ਡਿਗਰੀ ਤੱਕ ਦੀਆਂ ਗਰਮ ਹਵਾਵਾਂ ਕਿੰਨਾ ਪ੍ਰਭਾਵਿਤ ਕਰ ਸਕਦੀਆਂ ਹਨ। ਖੋਜਕਾਰਾਂ ਦਾ ਅਨੁਮਾਨ ਹੈ ਕਿ ਵੇਟ-ਬਲੱਬ ਖੇਤਰ ’ਚ ਰਹਿਣ ਵਾਲੇ ਲੋਕ ਮਹਿਸੂਸ ਕਰਨਗੇ ਕਿ ਇਹ ਤਾਪਮਾਨ ਨੂੰ ਕੰਟਰੋਲ ’ਚ ਰੱਖਦਾ ਹੈ। ਵੇਟ-ਬਲੱਬ ’ਚ 32 ਡਿੱਗਰੀ ਤਕ ਦਾ ਤਾਪਮਾਨ ਕਿਰਤ ਕਰਨ ਵਾਲਿਆਂ ਲਈ ਉਪਯੁਕਤ ਨਹੀਂ ਮੰਨਿਆ ਜਾਂਦਾ ਅਤੇ 35 ਡਿੱਗਰੀ ਤਕ ਮਨੁੱਖੀ ਸਰੀਰ ਤੇ ਤਾਪਮਾਨ ਦੀ ਵੱਧ ਤੋਂ ਵੱਧ ਹੱਦ ਹੁੰਦੀ ਹੈ। ਇਸ ਤੋਂ ਜ਼ਿਆਦਾ ਮਨੁੱਖੀ ਸਰੀਰ ਨੂੰ ਠੰਡਕ ਨਹੀਂ ਪਹੁੰਚਾਈ ਜਾ ਸਕਦੀ। ਖੋਜਕਾਰਾਂ ਦੇ ਸੁਝਾਅ ਮੁਤਾਬਕ ਬਿਨਾਂ ਸੁਰੱਖਿਆ ਦੇ ਕਿਰਤ ਕਰਨਾ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ। ਪਿਛਲੇ ਕੁਝ ਸਮੇਂ ਦੀ ਤੁਲਨਾ ਕੀਤੀ ਜਾਵੇ ਤਾਂ ਅਜਿਹਾ ਤਾਪਮਾਨ 2.7 ਗੁਣਾ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ। ਪਰ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਯੂਰਪੀ ਸੰਘ ਅਤੇ ਅਮਰੀਕਾ ਨੇ ਕੀਤੀ ਚੀਨ ਨੂੰ ਘੇਰਨ ਦੀ ਤਿਆਰੀ
NEXT STORY