ਨਵੀਂ ਦਿੱਲੀ - ਭਾਰਤ 'ਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋ ਗਈ ਹੈ। ਹੁਣ ਇਹ ਮੌਤ ਦਿੱਲੀ 'ਚ ਕੋਰੋਨਾ ਵਾਇਰਸ ਕਾਰਨ ਹੋਈ ਹੈ। ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ। ਕੋਰੋਨਾ ਵਾਇਰਸ ਨਾਲ ਦਿੱਲੀ 'ਚ ਇਹ ਪਹਿਲੀ ਮੌਤ ਹੈ। ਕੋਰੋਨਾ ਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ 69 ਸਾਲਾ ਮਹਿਲਾ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮਹਿਲਾ ਡਾਇਬਟੀਜ਼ ਅਤੇ ਹਾਇਪਰਟੈਂਸ਼ਨ ਤੋਂ ਵੀ ਪੀੜਤ ਸੀ। ਮ੍ਰਿਤਕ ਮਹਿਲਾ ਦਾ ਬੇਟਾ ਹਾਲ ਹੀ 'ਚ ਵਿਦੇਸ਼ ਤੋਂ ਪਰਤਿਆ ਸੀ।
ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਕਰਨਾਟਕ 'ਚ ਇਕ ਵਿਅਕਤੀ ਦੀ ਮੌਤ ਹੋਈ ਸੀ। ਇਸ ਤਰ੍ਹਾਂ ਭਾਰਤ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ 'ਚ ਕੋਰੋਨਾ ਵਾਇਰਸ ਕੇ ਕੁਲ 89 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਚਾਰ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਕੋਰੋਨਾ ਵਾਇਰਸ ਦੇ 89 ਮਾਮਲਿਆਂ 'ਚੋਂ ਦਿੱਲੀ 'ਚ ਕੋਰੋਨਾ ਵਾਇਰਸ ਦੇ 6 ਮਾਮਲੇ, ਹਰਿਆਣਾ 'ਚ 17, ਕੇਰਲ 'ਚ 22, ਰਾਜਸਥਾਨ 'ਚ 3 ਮਾਮਲੇ, ਤੇਲੰਗਾਨਾ 'ਚ ਇਕ ਮਾਮਲਾ, ਉੱਤਰ ਪ੍ਰਦੇਸ਼ 'ਚ 11 ਮਾਮਲੇ, ਲੱਦਾਖ 'ਚ 3 ਮਾਮਲੇ, ਤਾਮਿਲਨਾਡੂ 'ਚ ਇਕ ਮਾਮਲਾ, ਜੰਮੂ ਕਸ਼ਮੀਰ 'ਚ 2 ਮਾਮਲੇ, ਪੰਜਾਬ 'ਚ ਇਕ ਮਾਮਲਾ, ਕਰਨਾਟਕ 'ਚ 7 ਮਾਮਲੇ, ਆਂਧਰਾ ਪ੍ਰਦੇਸ਼ 'ਚ ਇਕ ਮਾਮਲੇ ਅਤੇ ਮਹਾਰਾਸ਼ਟਰ 'ਚ 17 ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਦੇ ਕਹਿਰ ਦੌਰਾਨ ਵੀ ਦੁਆਵਾਂ ਦੇ ਸਹਾਰੇ ਜਾਰੀ ਹੈ ਸ਼ਾਹੀਨ ਬਾਗ ਪ੍ਰਦਰਸ਼ਨ
NEXT STORY