ਜਗਦਲਪੁਰ (ਵਾਰਤਾ)- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਹੋਏ ਮੁਕਾਬਲੇ 'ਚ 5 ਨਕਸਲੀ ਮਾਰੇ ਗਏ, ਜਦੋਂ ਕਿ ਸੁਰੱਖਿਆ ਫ਼ੋਰਸਾਂ ਦੇ 2 ਜਵਾਨ ਜ਼ਖ਼ਮੀ ਹੋ ਗਏ। ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਆਧੁਨਿਕ ਹਥਿਆਰ ਵੀ ਬਰਾਮਦ ਕੀਤਾ ਹੈ। ਗੰਭੀਰ ਰੂਪ ਨਾਲ ਜ਼ਖ਼ਮੀ ਦੋਵੇਂ ਜਵਾਨਾਂ ਨੂੰ ਇਲਾਜ ਲਈ ਹੈਲੀਕਾਪਟਰ ਤੋਂ ਰਾਏਪੁਰ ਰਵਾਨਾ ਕੀਤਾ ਗਿਆ। ਪੂਰੇ ਇਲਾਕੇ 'ਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ।
ਪੁਲਸ ਬਿਆਨ ਅਨੁਸਾਰ, ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਮਹਾਰਾਸ਼ਟਰ ਸਰਹੱਦ ਕੋਲ ਅੱਜ ਸਵੇਰ ਤੋਂ ਹੀ ਮੁਕਾਬਲਾ ਚੱਲ ਰਿਹਾ ਹੈ। ਇਸ ਮੁਕਾਬਲੇ 'ਚ ਕੋਬਰਾ ਬਟਾਲੀਅਨ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ, ਸਰਹੱਦੀ ਸੁਰੱਖਿਆ ਫ਼ੋਰਸ ਅਤੇ ਛੱਤੀਸਗੜ੍ਹ ਆਰਮ ਫੋਰਸ ਦੇ ਜਵਾਨ ਸੰਘਣੇ ਜੰਗਲਾਂ 'ਚ ਨਕਸਲੀਆਂ ਦੀ ਘੇਰਾਬੰਦੀ ਕੀਤੀ ਹੋਈ ਹੈ। ਸ਼ੁਰੂਆਤੀ ਸੂਚਨਾ ਅਨੁਸਾਰ ਹੁਣ ਤੱਕ 5 ਨਕਸਲੀ ਮਾਰੇ ਗਏ ਹਨ, ਜਦੋਂ ਕਿ ਸੁਰੱਖਿਆ ਫ਼ੋਰਸ ਦੇ 2 ਜਵਾਨ ਜ਼ਖ਼ਮੀ ਹੋਏ ਹਨ। ਸੁਰੱਖਿਆ ਫ਼ੋਰਸਾਂ ਨੇ ਮੌਕੇ ਤੋਂ ਇਕ ਆਟੋਮੈਟਿਕ ਹਥਿਆਰ ਬਰਾਮਦ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਬਾਬੂ ਨਾਇਡੂ ਦੇ ਭਰਾ ਦੀ ਸਿਹਤ ਵਿਗੜੀ, ਹਸਪਤਾਲ 'ਚ ਕਰਵਾਏ ਗਏ ਦਾਖ਼ਲ
NEXT STORY