ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਹੁਣ ਹੋਰ ਵੀ ਸਖਤ ਕਰ ਦਿੱਤੀ ਹੈ। ਸੂਤਰਾਂ ਅਨੁਸਾਰ, ਪ੍ਰਧਾਨ ਮੰਤਰੀ ਜਨਤਕ ਬੈਠਕਾਂ 'ਚ ਕਿਸੇ ਵੀ ਸਟੇਜ, ਤੰਬੂ, ਮੰਚ ਜਾਂ ਹੋਰ ਕਿਸੇ ਅਸਥਾਈ ਸਟਰਕਚਰ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਫਾਇਰ ਡਿਪਾਰਟਮੈਂਟ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਸਤੇਮਾਲ 'ਚ ਲਿਆਂਦਾ ਜਾਵੇਗਾ। ਇਸ ਲਈ ਸਰਕਾਰ ਨੇ ਬਲਿਊ ਬੁੱਕ 'ਚ ਸੋਧ ਕੀਤਾ ਹੈ। ਹੁਣ ਤੱਕ ਅਸਥਾਈ ਸਟਰਕਚਰ ਦੀ ਜਾਂਚ ਲਈ ਪ੍ਰੋਟੋਕਾਲ ਨਹੀਂ ਸੀ। ਅਜਿਹਾ ਇਸ ਲਈ ਹੈ, ਕਿਉਂਕਿ ਹਾਲ ਦੀ ਘਟਨਾ 'ਚ ਰੈਲੀਆਂ ਜਾਂ ਮੀਟਿੰਗ 'ਚ ਮੰਚਾਂ ਦੇ ਢਹਿਣ ਦੀਆਂ ਘਟਨਾਵਾਂ 'ਚ ਵੱਡੇ ਪੈਮਾਨੇ 'ਤੇ ਵਾਧਾ ਦੇਖਣ ਨੂੰ ਮਿਲੀ ਹੈ।
ਪ੍ਰਧਾਨ ਮੰਤਰੀ ਦੀ ਸੁਰੱਖਿਆ (2003 ਐਡੀਸ਼ਨ) ਲਈ ਬਲਿਊ ਬੁੱਕ ਦੇ ਅਧਿਆਏ 7 ਦੇ ਹਿੱਸੇ ਇਕ 'ਚੋਂ ਸਬ-ਪੈਰਾ 93 (ਐਕਸ.ਆਈ.ਵੀ.) ਪਾਇਆ ਗਿਆ ਹੈ। ਇਸ 'ਚ ਸੋਧ ਕਹਿੰਦਾ ਹੈ,''ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲਾ ਮੈਜਿਸਟਰੇਟ ਜਾਂ ਹੋਰ ਕਿਸੇ ਸਮਰੱਥ ਅਧਿਕਾਰੀ ਵੱਲੋਂ ਉਸ ਖੇਤਰ ਦਾ ਨਿਰੀਖਣ ਕਰਨਾ ਹੋਵੇਗਾ, ਜਿੱਥੇ ਪ੍ਰਧਾਨ ਮੰਤਰੀ ਪ੍ਰੋਗਰਾਮ 'ਚ ਆਉਣ ਵਾਲੇ ਹਨ। ਇਸ ਲਈ ਸੀ.ਪੀ.ਡਬਲਿਊ.ਡੀ., ਪੀ.ਡਬਲਿਊ.ਡੀ. ਜਾਂ ਹੋਰ ਇੰਜੀਨੀਅਰਿੰਗ ਵਿਭਾਗ ਵੱਲੋਂ ਅਸਥਾਈ ਸਟਰਕਚਰ ਦਾ ਨਿਰੀਖਣ ਕਰਨਾ ਹੋਵੇਗਾ। ਜਿਵੇਂ ਤੰਬੂ, ਓਵਰਹੈਂਗਿੰਗ ਵਿਵਸਥਾ ਸਟਰਕਚਰ, ਹੋਰ ਇਲੈਕਟ੍ਰੋਨਿਕ ਯੰਤਰ ਆਦਿ ਦੀ ਡੂੰਘੀ ਜਾਂਚ ਕਰਨੀ ਹੋਵੇਗੀ।'' ਉੱਥੇ ਹੀ ਦਿੱਲੀ 'ਚ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਮੁੱਖ ਸਕੱਤਰਾਂ ਅਤੇ ਹਰ ਰਾਜ ਦੇ ਪੁਲਸ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤਾ ਗਿਆ ਕਿ ਡੀ.ਸੀ.ਪੀ. (ਪੀ.ਐੱਮ. ਸੁਰੱਖਿਆ) ਇਹ ਯਕੀਨੀ ਕਰਨਗੇ ਕਿ ਸੀ.ਪੀ.ਡਬਲਿਊ.ਡੀ., ਪੀ.ਡਬਲਿਊ.ਡੀ., ਵੱਲੋਂ ਦਿੱਲੀ 'ਚ ਸਮੇਂ ਤੋਂ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਇੱਥੇ ਵੀ ਪ੍ਰੋਗਰਾਮ ਤੋਂ ਪਹਿਲਾਂ ਫਾਇਰ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਪੱਤਰ ਵੀ ਜ਼ਰੂਰੀ ਹੋਵੇਗਾ।
ਦੋਸਤ ਨੇ ਕੀਤਾ ਬਲਾਤਕਾਰ ਅਤੇ ਫਿਰ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ ਅਸ਼ਲੀਲ ਫੋਟੋ
NEXT STORY