ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਰਾਸ਼ਟਰੀ ਕੋਵਿਡ -19 ਟੀਕਾਕਰਨ ਅਭਿਆਨ ਤਹਿਤ ਉਸ ਨੇ ਉਨ੍ਹਾਂ ਸੀਨੀਅਰ ਨਾਗਰਿਕਾਂ ਅਤੇ ਦਿਵਿਆਂਗਾਂ ਦਾ ਟੀਕਾਕਰਨ ਕਰਨ ਦੀ ਰਣਨੀਤੀ ਬਣਾਈ ਹੈ, ਜੋ ਟੀਕਾਕਰਨ ਕੇਂਦਰਾਂ ਤੱਕ ਜਾਣ ਵਿਚ ਅਸਮਰਥਤਾ ਕਾਰਨ ਰਹਿ ਗਏ ਹਨ। ਕੇਂਦਰ ਨੇ ਕਿਹਾ ਕਿ ਟੀਕੇ ਤਕ ਆਸਾਨ ਪਹੁੰਚ ਯਕੀਨੀ ਬਣਾਉਣ ਦੀ ਜ਼ਰੂਰਤ ਨੂੰ ਵੇਖਦੇ ਹੋਏ ਇਹ ਮਹਿਸੂਸ ਕੀਤਾ ਗਿਆ ਕਿ ਸਮੇਂ-ਸਮੇਂ ’ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਟੀਕਾਕਰਨ ਕੇਂਦਰਾਂ ਨੂੰ ਸਾਰੇ ਅਹਿਤਿਆਤਾਂ ਅਤੇ ਸੁਰੱਖਿਆ ਨਿਯਮਾਂ ਦਾ ਪਾਲਣ ਕਰਦੇ ਹੋਏ ਉਪਰੋਕਤ ਵਿਅਕਤੀਆਂ ਦੇ ਘਰਾਂ ਦੇ ਨਜਦੀਕ ਲਿਆਂਦਾ ਜਾਵੇ। ਕੇਂਦਰ ਨੇ ਕਿਹਾ, ਇਸ ਸਬੰਧੀ ਸਿਹਤ ਮੰਤਰਾਲਾ ਵਲੋਂ ਗਠਿਤ ਕਮੇਟੀ, ਜਿਸ ਵਿਚ ਵਿਸ਼ੇ ਦੀ ਜਾਣਕਾਰੀ ਰੱਖਣ ਵਾਲੇ ਮਾਹਿਰ ਸ਼ਾਮਲ ਹਨ, ਮਾਮਲੇ ਦਾ ਮੁਲਾਂਕਣ ਕਰੇਗੀ ਅਤੇ ਘਰ ਦੇ ਨਜਦੀਕ ਕੋਵਿਡ ਟੀਕਾਕਰਨ ਕੇਂਦਰ ਦੀ ਰਣਨੀਤੀ ’ਤੇ ਕੰਮ ਕਰੇਗੀ ਤਾਂ ਕਿ ਬਜ਼ੁਰਗਾਂ ਅਤੇ ਦਿਵਿਆਂਗਾਂ ਦੀ ਵਿਸ਼ੇਸ਼ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
12 ਤੋਂ 18 ਸਾਲ ਦੇ ਬੱਚਿਆਂ ਲਈ ਛੇਤੀ ਆ ਰਿਹੈ ਟੀਕਾ, ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ
NEXT STORY