ਦੇਹਰਾਦੂਨ (ਵਾਰਤਾ)- ਉੱਤਰਾਖੰਡ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ 7 ਮਹੀਨੇ ਦੇ ਬੱਚੇ ਦੇ ਪੇਟ 'ਚ ਭਰੂਣ ਪੈਦਾ ਹੋ ਗਿਆ। ਡਾਕਟਰਾਂ ਨੇ ਉਸ ਨੂੰ ਆਪਰੇਸ਼ਨ ਕਰ ਕੇ ਬਾਹਰ ਕੱਢਿਆ ਹੈ। ਡਾਕਟਰੀ ਵਿਗਿਆਨ 'ਚ ਇਸ ਨੂੰ ‘ਫੀਟਸ-ਇਨ-ਫੀਟੂ’ ਕਿਹਾ ਜਾਂਦਾ ਹੈ, ਜੋ ਕਈ ਲੱਖਾਂ 'ਚੋਂ ਇਕ ਬੱਚੇ ਨੂੰ ਹੁੰਦਾ ਹੈ। ਦੇਹਰਾਦੂਨ ਦੇ ਸਵਾਮੀ ਰਾਮ ਹਿਮਾਲੀਅਨ ਮੈਡੀਕਲ ਕਾਲਜ, ਜੌਲੀ ਗ੍ਰਾਂਟ ਦੇ ਪੀਡੀਆਟ੍ਰਿਕ ਸਰਜਨ ਡਾਕਟਰ ਸੰਤੋਸ਼ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ 7 ਮਹੀਨੇ ਦੇ ਬੱਚੇ ਦਾ ਪੇਟ ਅਚਾਨਕ ਵਧਣ 'ਤੇ ਉਸ ਦੇ ਮਾਤਾ-ਪਿਤਾ ਪਰੇਸ਼ਾਨ ਹੋ ਕੇ ਜਾਂਚ ਲਈ ਪਿਛਲੇ ਦਿਨੀਂ ਆਏ।
ਸਹੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਬੱਚੇ ਦੇ ਪੇਟ 'ਚ ਭਰੂਣ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਆਪਰੇਸ਼ਨ ਕਰ ਕੇ ਭਰੂਣ ਨੂੰ ਕੱਢ ਦਿੱਤਾ ਗਿਆ ਹੈ ਅਤੇ ਪੀੜਤ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਅਜਿਹੀ ਬੀਮਾਰੀ ਹੈ ਜਿਸ ਨੂੰ ਮੈਡੀਕਲ ਸਾਇੰਸ 'ਚ 'ਫੀਟਸ-ਇਨ-ਫੀਟੂ' ਕਿਹਾ ਜਾਂਦਾ ਹੈ। ਜੋ ਕਈ ਲੱਖ ਬੱਚਿਆਂ 'ਚੋਂ ਕਿਸੇ ਇਕ ਨੂੰ ਵੀ ਹੋ ਸਕਦਾ ਹੈ। ਪੀੜਤ ਬੱਚਾ ਅਤੇ ਉਸ ਦੇ ਪਰਿਵਾਰ ਦੀ ਪਛਾਣ ਸਮਾਜਿਕ ਕਾਰਨਾਂ ਕਰਕੇ ਗੁਪਤ ਰੱਖੀ ਗਈ ਹੈ।
ਕਿਉਂ ਹੁੰਦਾ ਹੈ ਅਜਿਹਾ?
ਮਾਹਿਰਾਂ ਨੇ ਅਜਿਹਾ ਹੋਣ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਫੀਟਸ-ਇਨ-ਫੀਟੂ ਮਨੁੱਖੀ ਭਰੂਣ ਵਿਕਾਸ ਦੀ ਇਕ ਬੇਹੱਦ ਜਟਿਲ ਅਤੇ ਅਸਾਧਾਰਣ ਘਟਨਾ ਹੈ। ਇਸ 'ਚ ਭਰੂਣ ਵਿਕਾਸ ਦੇ ਸਮੇਂ ਕਿਸੇ ਅਣਜਾਣ ਵਜ੍ਹਾ ਨਾਲ ਇਕ ਭਰੂਣ ਦੂਜੇ ਭਰੂਣ ਦੇ ਅੰਦਰ ਹੀ ਵਿਕਸਿਤ ਹੋਣ ਲੱਗਦਾ ਹੈ, ਬਿਲਕੁੱਲ ਪਰਜੀਵੀ ਦੀ ਤਰ੍ਹਾਂ। ਅਲਟ੍ਰਾਸਾਊਂਡ ਰਾਹੀਂ ਇਸ ਦਾ ਪਤਾ ਮਾਂ ਦੇ ਗਰਭ 'ਚ ਵੀ ਲਗਾਇਆ ਜਾ ਸਦਕਾ ਹੈ, ਹਾਲਾਂਕਿ ਜ਼ਿਆਦਾਤਰ ਮਾਮਲਿਆਂ 'ਚ ਇਸ ਦਾ ਪਤਾ ਜਨਮ ਦੇ ਬਾਅਦ ਹੀ ਲੱਗਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਬੰਦ ; ਪ੍ਰਦਰਸ਼ਨਕਾਰੀਆਂ ਨੇ ਰੋਕੀ ਰੇਲ, ਰੇਲਵੇ ਟਰੈੱਕ ਕੀਤਾ ਜਾਮ
NEXT STORY