ਨਵੀਂ ਦਿੱਲੀ- ਸਰਕਾਰ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ 7 ਨਿਵਾਸੀ ਤੈਅ ਸਮਾਂ ਪੂਰਾ ਹੋਣ ਮਗਰੋਂ ਵੀ ਲੁਟੀਅਨਜ਼ ਦਿੱਲੀ ਦੇ ਸਰਕਾਰੀ ਬੰਗਲੇ 'ਚ ਰਹਿ ਰਹੇ ਹਨ। ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਰਾਜ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ।
ਰਾਜ ਮੰਤਰੀ ਕੌਸ਼ਲ ਨੇ ਕਿਹਾ ਕਿ ਲੁਟੀਅਨਜ਼ ਦਿੱਲੀ ਵਿਚ ਵੱਖ-ਵੱਖ ਪੂਲਾਂ 'ਚ ਕੁੱਲ 520 ਸਰਕਾਰੀ ਬੰਗਲੇ ਹਨ, ਜਿਨ੍ਹਾਂ ਵਿਚ 319 ਬੰਗਲੇ ਟਾਈਪ 7 ਅਤੇ 201 ਬੰਗਲੇ ਟਾਈਪ-8 ਸ਼੍ਰੇਣੀ ਦੇ ਹਨ। ਮੰਤਰੀ ਨੇ ਕਿਹਾ ਕਿ 7 ਨਿਵਾਸੀ ਇਨ੍ਹਾਂ ਬੰਗਲਿਆਂ ਵਿਚ ਬਿਨਾਂ ਆਗਿਆ ਦੇ ਰਹਿ ਰਹੇ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਦਿੱਲੀ ਵਿਕਾਸ ਅਥਾਰਟੀ (DDA) ਆਪਣੀ ਜ਼ਮੀਨ ਨੂੰ ਹਰ ਤਰ੍ਹਾਂ ਦੇ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਿਯਮਤ ਤੌਰ 'ਤੇ ਢਾਹੁਣ ਦੀ ਮੁਹਿੰਮ ਚਲਾ ਰਹੀ ਹੈ। ਕਿਸ਼ੋਰ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿਚ DDA ਵਲੋਂ ਦੱਖਣੀ ਦਿੱਲੀ 'ਚ 12 ਢਾਹੁਣ ਦੀਆਂ ਮੁਹਿੰਮਾਂ ਚਲਾਈਆਂ ਗਈਆਂ ਅਤੇ 11.02 ਏਕੜ ਜ਼ਮੀਨ ਮੁੜ ਪ੍ਰਾਪਤ ਕੀਤੀ ਗਈ ਅਤੇ ਕੋਈ ਵੀ ਜਾਇਦਾਦ ਸੀਲ ਨਹੀਂ ਕੀਤੀ ਗਈ।
'ਮਿੱਤਰਕਾਲ' ਖ਼ਿਲਾਫ਼ ਅਤੇ ਲੋਕਤੰਤਰ ਬਚਾਉਣ ਦੀ ਲੜਾਈ ਹੈ : ਰਾਹੁਲ ਗਾਂਧੀ
NEXT STORY