ਨਵੀਂ ਦਿੱਲੀ— ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਪਨਾਮਾ ਘੁਟਾਲੇ 'ਚ ਅਯੋਗ ਪ੍ਰਧਾਨ ਮੰਤਰੀ ਐਲਾਨੇ ਜਾਣ ਦਾ ਭਾਰਤ 'ਤੇ ਵੀ ਅਸਰ ਪਵੇਗਾ। ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਫੌਜ ਹੱਥ ਕਮਾਨ ਆਉਣ ਨਾਲ ਬਾਰਡਰ 'ਤੇ ਚਿੰਤਾ ਵੱਧ ਸਕਦੀ ਹੈ।
ਚੰਦੂਮਾਜਰਾ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਲੋਕਤੰਤਰ ਕਾਇਮ ਰਹਿਣਾ ਸਮੇਂ ਦੀ ਲੋੜ ਹੈ।
ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਲੀਕ ਮਾਮਲੇ 'ਚ ਸੰਯੁਕਤ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਅਧਾਰ 'ਤੇ ਨਵਾਜ਼ ਸ਼ਰੀਫ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨਾਲ ਹੀ 5 ਜੱਜਾਂ ਦੀ ਬੈਂਚ ਨੇ ਸਰਬ ਸੰਮਤੀ ਨਾਲ ਸ਼ਰੀਫ ਦੇ ਖਿਲਾਫ ਫੈਸਲਾ ਦਿੰਦੇ ਹੋਏ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਛੱਪਣੀ ਪਈ।
ਪਾਕਿ ਟੈਰਰ ਫੰਡਿੰਗ 'ਤੇ NIA ਦੀ ਗ੍ਰਹਿ ਮੰਤਰਾਲੇ ਨੂੰ ਸਿਫਾਰਿਸ਼, ਬੰਦ ਹੋਵੇ ਕ੍ਰਾਸ ਬਾਰਡਰ ਟਰੇਡ
NEXT STORY