ਨੈਸ਼ਨਲ ਡੈਸਕ- ‘ਆਪ੍ਰੇਸ਼ਨ ਟਾਈਗਰ’ ਦੀ ਸਫ਼ਲਤਾ ਤੋਂ ਬਾਅਦ ਮਹਾਰਾਸ਼ਟਰ ਦੇ ਡਿਪਟੀ ਚੀਫ਼ ਮਨਿਸਟਰ ਏਕਨਾਥ ਸ਼ਿੰਦੇ ਸੂਬਾ ਵਿਧਾਨ ਸਭਾ ’ਚ ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਵਿਧਾਇਕ ਦਲ ਨੂੰ ਤੋੜ ਸਕਦੇ ਹਨ। ਸ਼ਿੰਦੇ ਨੇ ਦੂਜੇ ਪਾਰਟ ’ਚ ਸ਼ਿਵਸੈਨਾ (ਊਧਵ) ਵਿਧਾਇਕਾਂ ਲਈ ਇਕ ਹੋਰ ਆਪ੍ਰੇਸ਼ਨ ਕਰਨ ਦਾ ਪਲਾਨ ਬਣਾਇਆ ਹੈ। ਸ਼ਿਵਸੈਨਾ (ਊਧਵ) ਦੇ ਕੁੱਲ 20 ਵਿਧਾਇਕਾਂ ’ਚੋਂ 15 ਨੂੰ ਸ਼ਿੰਦੇ ਤੋੜ ਰਹੇ ਹਨ।
ਸੈਨਾ ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਇਹ 2 ਆਪ੍ਰੇਸ਼ਨ ਹੋ ਜਾਣ ਤੋਂ ਬਾਅਦ, ਏਕਨਾਥ ਸ਼ਿੰਦੇ ਦੀ ਸਿਆਸੀ ਪੁਜ਼ੀਸ਼ਨ ਸੂਬੇ ਅਤੇ ਕੇਂਦਰ ’ਚ ਮਜ਼ਬੂਤ ਹੋ ਜਾਵੇਗੀ। ਸ਼ਿੰਦੇ ਦੀ ਸੈਨਾ ਇਕ ਵੱਡੀ ਪਾਰਟੀ ਬਣ ਜਾਵੇਗੀ। ਅਜਿਹੀਆਂ ਵੀ ਕਿਆਸਅਰਾਈਆਂ ਹਨ ਕਿ ਰਾਕਾਂਪਾ (ਐੱਸ. ਪੀ.) ਲੋਕ ਸਭਾ ਮੈਂਬਰ ਸੁਪ੍ਰਿਆ ਸੁਲੇ ਦੀ ਬੇਟੀ ਅਤੇ ਸ਼ਰਦ ਪਵਾਰ ਦੀ ਪੋਤੀ ਦੇ ਵਿਆਹ ਤੋਂ ਬਾਅਦ ਸ਼ਿੰਦੇ ਨੇ ਰਾਕਾਂਪਾ (ਐੱਸ. ਪੀ.) ਲੋਕ ਸਭਾ ਮੈਂਬਰਾਂ ਲਈ ਵੀ ਆਪ੍ਰੇਸ਼ਨ ਦਾ ਪਲਾਨ ਬਣਾਇਆ ਹੈ।
ਸ਼ਿੰਦੇ ਨੇ ਮੁੱਖ ਮੰਤਰੀ ਦੇ ਅਹੁਦੇ ’ਤੇ ਆਪਣੀਆਂ ਨਜ਼ਰਾਂ ਟਿਕਾ ਲਈਆਂ ਹਨ, ਜਿਸ ਨੂੰ 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 288 ਮੈਂਬਰਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ’ਚ 130 ਵਿਧਾਇਕਾਂ ਨਾਲ ਭਾਜਪਾ ਦੇ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਬਾਅਦ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਮਨ੍ਹਾ ਕਰ ਦਿੱਤਾ ਗਿਆ ਸੀ। ਸ਼ਰਦ ਪਵਾਰ ਦੇ ਕਮਜ਼ੋਰ ਹੋਣ ਅਤੇ ਸੁਨੇਤਰਾ ਪਵਾਰ ਨੂੰ ਵੀ ਝਟਕਾ ਲੱਗਣ ਦੇ ਨਾਲ, ਏਕਨਾਥ ਸ਼ਿੰਦੇ ਨੂੰ ਲੱਗਦਾ ਹੈ ਕਿ ਉਹ ਮਹਾਰਾਸ਼ਟਰ ਦੀ ਰਾਜਨੀਤੀ ’ਚ ਦੂਜੇ ਧੁਰੇ ਵਜੋਂ ਉੱਭਰ ਸਕਦੇ ਹਨ।
ਸ਼ਿੰਦੇ ਉਦੋਂ ਤੋਂ ਨਾਰਾਜ਼ ਹਨ ਜਦੋਂ ਤੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਦੀ ਜਗ੍ਹਾ ਲਈ ਹੈ। ਉਹ ਵਾਪਸ ਆਉਣਗੇ ਅਤੇ ‘ਮਰਾਠੀ ਮਾਨੁਸ’ ਦੇ ਨਾਂ ’ਤੇ ਮੁੱਖ ਮੰਤਰੀ ਦਾ ਅਹੁਦਾ ਮੰਗਣਗੇ। ਕਿਸੇ ਵੀ ਹਾਲ ’ਚ, ਉਨ੍ਹਾਂ ਨੇ ਮਹਾਰਾਸ਼ਟਰ ’ਚ ਠਾਕਰੇ ਪਰਿਵਾਰ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਹੈ ਅਤੇ ਸਵਰਗੀ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਦੇ ਇਕੱਲੇ ਪ੍ਰਤੀਨਿਧੀ ਵਜੋਂ ਉੱਭਰੇ ਹਨ।
ਸਮੁੰਦਰੀ ਫੌਜ ’ਚ ਸ਼ਾਮਲ ਹੋਣਗੇ 3 ਜੰਗੀ ਬੇੜੇ, ਆਤਮਨਿਰਭਰ ਭਾਰਤ ਦੀ ਦਿਸ਼ਾ 'ਚ ਵੱਡਾ ਕਦਮ
NEXT STORY