ਇੰਫਾਲ — ਮਨੀਪੁਰ ਦੇ ਇੰਫਾਲ 'ਚ ਸ਼੍ਰੀ ਸ਼੍ਰੀ ਗੋਵਿੰਦ ਜੀ ਮੰਦਰ ਦੇ ਨੇੜੇ ਸ਼ੁੱਕਰਵਾਰ ਨੂੰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਰਥ ਯਾਤਰਾ ਦੇ ਰੱਥ 'ਤੇ ਗੋਲੀਆਂ ਚਲਾ ਦਿੱਤੀਆਂ, ਜਦਕਿ ਇਕ ਹੋਰ ਘਟਨਾ 'ਚ ਵੀਰਵਾਰ ਰਾਤ ਨੂੰ ਉਰੀਪੋਕ ਦੇ ਇਕ ਨਿੱਜੀ ਹਸਪਤਾਲ 'ਚ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਸ਼੍ਰੀ ਸ਼੍ਰੀ ਗੋਵਿੰਦ ਜੀ ਮੰਦਰ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਪੈਲੇਸ ਕੰਪਾਊਂਡ ਵਿੱਚ ਰਥ ਯਾਤਰਾ ਉਤਸਵ ਲਈ ਰੱਥ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚੇਤਾਵਨੀ, ਇਸ ਜ਼ਿਲ੍ਹੇ ਦੇ 12ਵੀਂ ਤੱਕ ਦੇ ਸਕੂਲ ਅੱਜ ਰਹਿਣਗੇ ਬੰਦ
ਅਣਪਛਾਤੇ ਲੋਕਾਂ ਨੇ ਰੱਥ 'ਤੇ ਗੋਲੀਆਂ ਚਲਾਈਆਂ ਪਰ ਰੱਥ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਖੇਤਰ ਦੀ ਸੁਰੱਖਿਆ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਮਨੀਪੁਰ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਕ ਹੋਰ ਘਟਨਾ 'ਚ ਕੁਝ ਲੋਕਾਂ ਨੇ ਇਕ ਨਿੱਜੀ ਬੱਚਿਆਂ ਦੇ ਹਸਪਤਾਲ 'ਤੇ ਫਾਇਰਿੰਗ ਕਰ ਕੇ ਹਸਪਤਾਲ ਦੀ ਕੰਧ ਨੂੰ ਨੁਕਸਾਨ ਪਹੁੰਚਾਇਆ। ਹਮਲੇ ਦੇ ਵਿਰੋਧ 'ਚ ਇਲਾਕੇ ਦੇ ਲੋਕਾਂ ਅਤੇ ਨਿੱਜੀ ਹਸਪਤਾਲ ਦੇ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਹਸਪਤਾਲ ਦੇ ਸਾਹਮਣੇ ਧਰਨਾ ਦਿੱਤਾ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲੇ ਲਈ ਕੌਣ ਜ਼ਿੰਮੇਵਾਰ ਹੈ। ਮਨੀਪੁਰ ਪੁਲਸ ਨੇ ਦੋਵਾਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਸ਼ਟਰਪਤੀ ਨੇ ਬਹਾਦਰੀ ਦੇ ਮੈਡਲਾਂ ਨਾਲ ਨਵਾਜੇ 36 ਜਾਂਬਾਜ਼
NEXT STORY